ਹੁਸ਼ਿਆਰਪੁਰ, 21 ਜੁਲਾਈ (ਰਾਜਪੂਤ)- ਮੁੱਖ ਦਫਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਸੁਪਰੀਮ ਕੋਰਟ ਆਫ ਇੰਡਿਆ ਦੀ Miscellaneous Application No.1852 of Criminal Appeal No. 1101 of 2019 titled as Smruti Tukaram Badade Vs. State of Maharashtra & Anr ਦੇ ਸਬੰਧ ਵਿੱਚ ਇੱਕ Sensitization Programme and Training Programme ਪੁਲਿਸ ਲਾਇਨ ਹਾਲ, ਹੁਸ਼ਿਆਰਪੁਰ ਵਿਖੇ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਹੁਸ਼ਿਆਰਪੁਰ ਵਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੋਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਰਿਟੇਨਰ ਐਡਵੋਕੇਟ ਸ਼੍ਰੀਮਤੀ ਹਰਜੀਤ ਕੌਰ ਅਤੇ ਮਿਸ ਰੈਨੂੰ ਵਲੋਂ ਹੁਸ਼ਿਆਰਪੁਰ ਦੇ ਸਮੂਹ ਥਾਣਿਆਂ ਦੇ ਐਸ.ਐਚ.ਓ. ਨੂੰ ਕੋਰਟਾਂ ਵਿੱਚ ਚਲ ਰਹੇ ਕੇਸਾਂ ਵਿੱਚ ਕਮਜ਼ੋਰ ਗਵਾਹਾਂ ਦੇ ਸਬੂਤਾਂ ਦੀ ਰਿਕਾਰਡਿੰਗ (Vulnerable witness) ਸਬੰਧੀ ਗਾਈਡਲਾਈਨਸ ਬਾਰੇ ਵਿਸਥਾਰਪੁਰਵਕ ਚਾਨਣਾ ਪਾਇਆ। ਇਸ ਮੌਕੇ ਤੇ ਇੰਸਪੈਕਟਰ ਜਸਵੀਰ ਕੌਰ ਇੰਚਾਰਜ ਵੂਮੇਨ ਸੈਲ, ਹੁਸ਼ਿਆਰਪੁਰ, ਇੰਸਪੈਕਟਰ ਅਮਰਜੀਕਤ ਕੌਰ, ਐਸ.ਐਚ.ਓ, ਹਾਜੀਪੁਰ, , ਇੰਸਪੈਕਟਰ ਉਕਾਰ ਸਿੰਘ ਬਰਾੜ, ਐਸ.ਐਚ.ਓ, ਟਾਡਾ, ਇੰਸਪੈਕਟਰ ਹਰਜਿੰਦਰ ਸਿੰਘ, ਐਸ.ਐਚ.ਓ, ਮੁਕੇਰੀਆ, ਐਸ.ਆਈ ਅਜੀਤ ਸਿੰਘ, ਐਸ.ਐਚ.ਓ, ਹਰਿਆਣਾ, ਸੇਵਕ ਸਿੰਘ, ਪੁਲਿਸ ਥਾਣਾ ਸਦਰ, ਏ.ਐਸ.ਆਈ. ਗੁਰਦੀਪ ਸਿੰਘ, ਹੁਸ਼ਿਆਰਪੁਰ, ਏ.ਐਸ.ਆਈ, ਜਸਵੀਰ ਸਿੰਘ, ਐਸ.ਆਈ, ਜਸਵੀਰ ਸਿੰਘ, ਐਸ.ਐਚ.ਓ. ਬੁਲੋਵਾਲ , ਐਸ.ਐਚ.ਓ. ਗੁਰਪ੍ਰੀਤ ਸਿੰਘ, ਚੱਬੇਵਾਲ, ਇੰਸਪੈਕਟਰ ਪਰਦੀਪ ਸਿੰਘ ਐਸ.ਐਚ.ਓ,ਗੜਦੀਵਾਲ, ਐਸ.ਐਚ.ਓ. ਹਰਗੁਰਦੇਵ ਸਿੰਘ, ਤਲਵਾੜਾ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।