ਹੁਸ਼ਿਆਰਪੁਰ, 19 ਜੁਲਾਈ (ਰਾਜਪੂਤ)- ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ/ਐਸ.ਐਸ.ਪੀ. ਹੁਸ਼ਿਆਰਪੁਰ ਵੱਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ਼੍ਰੀ ਦਲਜੀਤ ਸਿੰਘ ਖੱਖ ਓੁਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਹਦਾਇਤ ਅਨੁਸਾਰ ਕਰਨੈਲ ਸਿੰਘ ਇੰਨ:/ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐਸ.ਆਈ. ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਪਾਰਟੀ ਨੇ ਇੰਦਰਜੀਤ ਕੌਰ ਪਤਨੀ ਸਤਨਾਮ ਓੁਰਫ ਕਾਕਾ ਵਾਸੀ ਦੇਨੋਵਾਲ ਥਾਣਾ ਗੜ੍ਹਸ਼ੰਕਰ ਪਾਸੋ 07 ਗਰਾਮ ਹੈਰੋਇਨ ਬਰਾਮਦ ਕੀਤੀ ਅਤੇ ਇੰਦਰਜੀਤ ਕੌਰ ਦੀ ਪੁੱਛਗਿਛ ਦੇ ਆਧਾਰ ਤੇ ਸੂਰਜ ਪੁੱਤਰ ਨਰੰਜਣ ਦਾਸ ਵਾਸੀ ਦੇਨੋਵਾਲ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫ਼ਤਾਰ ਕਰਕੇ ਓੁਸ ਪਾਸੋ 15 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੋਹਾਂ ਨੂੰ ਰਿਮਾਂਡ ਤੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।