ਤਰਨਤਾਰਨ, 9 ਜੁਲਾਈ (ਅੰਗਰੇਜ਼ ਸਿੰਘ)- ਜਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਵਿਖੇ ਪਰਿਵਾਰ ਨੇ ਕਤਲ ਮਾਮਲੇ ਵਿੱਚ ਜਲਦ ਇੰਸਾਫ ਦੀ ਮੰਗ ਕੀਤੀ ਹੈ। ਇੱਕਤਰ ਕੀਤੀ ਗਈ ਜਾਣਕਾਰੀ ਮੁਤਾਬਕ ਥਾਣਾ ਝਬਾਲ ਵਿੱਚ ਪਿੰਡ ਪੰਡੋਰੀ ਰੋਮਾਣਾ ਵਿਖੇ ਜਗਤਾਰ ਸਿੰਘ ਪੁੱਤਰ ਪੁੱਤਰ ਮਹਿੰਦਰ ਸਿੰਘ ਕੌਮ ਮਜਬੀ ਸਿੱਖ ਨੇ ਪੁਲਸ ਨੂੰ ਆਪਣੇ ਦਿੱਤੇ ਗਏ ਬਿਆਨ ਵਿੱਚ ਕਿਹਾ ਕਿ ਮਰਨ ਵਾਲਾ ਵਿਜੈ ਸਿੰਘ ਪੁੱਤਰ ਮਹਿੰਦਰ ਸਿੰਘ ਮੇਰਾ ਭਤੀਜਾ ਸੀ, ਜਿਸ ਨੂੰ ਜੋਬਨਜੀਤ ਸਿੰਘ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ ਓੁਰਫ ਮੋਟਾ ਪੁੱਤਰ ਦਿਲਬਾਗ ਸਿੰਘ ਨੇ ਵਾਸੀ ਪੰਡੋਰੀ ਰੋਮਾਣਾ ਅਤੇ ਜਤਿੰਦਰ ਸਿੰਘ ਦੀ ਭੂਆ ਦਾ ਮੁੰਡਾ ਪਿੰਡ ਵੇਈਪੁਰੀ ਨੇ ਕਤਲ ਜਰ ਦਿੱਤਾ ਸੀ। ਪੁਲਸ ਵੱਲੋਂ ਓੁਪਰੋਕਤ ਦੋਸ਼ਿਆਂ ਵਿਰੁੱਧ ਧਾਰਾ 279, 304-A, 427 ਅਤੇ ਐੱਸਸੀ/ਐੱਸਟੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।