ਮੇਹਟੀਆਣਾ, 28 ਜੂਨ (ਇੰਦਰਜੀਤ ਸਿੰਘ ਹੀਰਾ) ਥਾਣਾ ਮੇਹਟੀਆਣਾ ਅਧੀਨ ਆਉਂਦੇ ਪਿੰਡ ਮੇਹਟੀਆਣਾ , ਡਵਿੱਡਾ ਅਹਿਰਾਣਾ, ਅੱਤੋਵਾਲ ਆਦਿ
ਵਿਖੇ ਖੁੱਲ੍ਹੀ ਸ਼ਰਾਬ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਨੂੰ ਖੋਲ੍ਹ ਕੇ 30 ਤੋਂ 50 ਰੁਪਏ ਦੀ ਸ਼ਰਾਬ ਦੇ ਪੈੱਗ ਬਣਾ ਕੇ ਸ਼ਰੇਆਮ ਵੇਚੇ ਜਾ ਰਹੇ ਹਨ । ਸ਼ਰਾਬ ਪੀਣ ਵਾਲੇ ਪਿਆਕੜਾਂ ਦਾ ਕਹਿਣਾ ਹੈ ਕਿ ਠੇਕੇਦਾਰਾਂ ਦੇ ਕਰਿੰਦੇ ਆਪਣੀ ਮਨ-ਮਰਜ਼ੀ ਨਾਲ ਸ਼ਰਾਬ ਵੇਚਦੇ ਹਨ। ਜਿਨ੍ਹਾਂ ਤੇ ਕੋਈ ਵੀ ਕਨੂੰਨੀ ਕਾਰਵਾਈ ਨਹੀਂ ਹੋ ਰਹੀ ਤੇ ਨਾ ਸਬੰਧਤ ਮਹਿਕਮਾ ਇਨਾਂ ਕਰਿੰਦਿਆਂ ਅਤੇ ਠੇਕੇਦਾਰਾਂ ਨੂੰ ਕੁਝ ਕਹਿੰਦਾ ਹੈ। ਮੇਹਟਿਆਣਾ ਪੁਲਿਸ ਵੀ ਇਨ੍ਹਾਂ ਖਿਲਾਫ ਕੋਈ ਕਨੂੰਨੀ ਕਾਰਵਾਈ ਕਰ ਰਹੀ ਹੈ। ਪਿਆਕੜ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਵਿੱਚ ਦੱਸਿਆ ਕੀ ਅਸੀ ਇਸ ਗੱਲ ਦਾ ਪੱਕਾ ਸਬੂਤ ਦੇ ਸਕਦੇ ਹਾਂ। ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ।