ਗੜ੍ਹਦੀਵਾਲਾ, 30 ਜੂਨ (ਮਹਿੰਦਰ ਮਲਹੋਤਰਾ)- ਪਿੰਡ ਬਾਹਗਾ ਵਿਖੇ ਭਗਤ ਬਾਬਾ ਖੁਸ਼ੀ ਰਾਮ ਜੀ ਦਾ ਸਲਾਨਾ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਗਾਲੋਵਾਲ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਕਰਮਜੀਤ ਸਿੰਘ ਗਾਲੋਵਾਲ ਵਾਲਿਆਂ ਵੱਲੋਂ ਵੀ ਇੱਕ ਸਬਦ ਦੀ ਹਾਜਰੀ ਭਰੀ ਗਈ। ਉਪਰੰਤ ਭਾਈ ਮਨਮੋਹਨ ਸਿੰਘ ਪੰਛੀ ਤਲਵੰਡੀ ਜੱਟਾਂ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸਲਾਨਾ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਹਲਕਾ ਵਿਧਾਇਕ ਸਰਦਾਰ ਜਸਵੀਰ ਸਿੰਘ ਰਾਜਾ ਗਿੱਲ ਪਹੁੰਚੇ। ਐਮਐਲਏ ਸਾਹਿਬ ਦਾ ਪਿੰਡ ਬਾਹਗਾ ਪਹੁੰਚਣ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਲਾਨਾ ਪ੍ਰੋਗਰਾਮ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਸੁਰਜੀਤ ਸਿੰਘ ਵੱਲੋਂ ਲਗਾਈ ਗਈ। ਅਖੀਰ ਵਿੱਚ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਰਾਤ ਨੂੰ ਜਾਗਰਣ ਦੀ ਕਰਵਾਇਆ ਗਿਆ। ਜਿਸ ਵਿੱਚ ਗਾਇਕ ਕੁਲਦੀਪ ਸਿੰਘ ਕੁੱਕੀ ਐਂਡ ਪਾਰਟੀ ਮੁਕੇਰੀਆਂ ਵਾਲਿਆਂ ਨੇ ਹਾਜਰੀ ਭਰੀ ਅਤੇ ਬਾਬਾ ਜੀ ਦਾ ਗੁਣਦਾਨ ਕੀਤਾ ਗਿਆ। ਤਪ ਅਸਥਾਨ ਭਗਤ ਬਾਬਾ ਖੁਸ਼ੀ ਰਾਮ ਜੀ ਦੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਓਂਕਾਰ ਸਿੰਘ ਦਸੂਆ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਪੰਚ ਜਸਵੰਤ ਸਿੰਘ ਸੋਡੀ, ਗ੍ਰਾਮ ਪੰਚਾਇਤ ਬਾਹਗਾ, ਜਸਵਿੰਦਰ ਸਿੰਘ ਜੈਮਾ, ਮਾਸਟਰ ਸਾਬੀ, ਮਾਸਟਰ ਗੋਬਿੰਦ ਸਿੰਘ, ਮਨਿੰਦਰ ਸਿੰਘ, ਡਾ. ਹਰਜਿੰਦਰ ਸਿੰਘ, ਸਾਬਕਾ ਸਰਪੰਚ ਚੈਂਚਲ ਸਿੰਘ ਬਾਹਗਾ, ਚਰਨਜੀਤ ਸਿੰਘ ਬਾਹਗਾ, ਕੁਲਵੰਤ ਸਿੰਘ ਬਾਹਗਾ, ਸਾਬਕਾ ਸਰਪੰਚ ਮੱਖਣ ਸਿੰਘ ਗਾਲੋਵਾਲ, ਪਾਠੀ ਅਮਰਜੀਤ ਸਿੰਘ, ਪਾਠੀ ਪਰਮਜੀਤ ਸਿੰਘ, ਜੋਧਾ, ਸੁਖਮਨੀ ਸਾਹਿਬ ਸੁਸਾਇਟੀ, ਨੌਜਵਾਨ ਸਭਾ ਅਤੇ ਹੋਰ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।