ਹੁਸ਼ਿਆਰਪੁਰ, 19 ਜੂਨ (ਜਨ ਸੰਦੇਸ਼ ਨਿਊਜ਼)- ਅੱਜ ਪੰਜਾਬ ਨੂੰ ਇਕ ਇਮਾਨਦਾਰ ਲੀਡਰ ਦੀ ਜਰੂਰਤ ਹੈ, ਜਿਸ ਨੂੰ ਕਾਂਗਰਸ ਹਾਈਕਮਾਂਡ ਨੂੰ ਪੂਰਾ ਕਰਨਾ ਚਾਹੀਦਾ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਜਲਦੀ ਹੀ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਵੱਡੀ ਜਿੰਮੇਵਾਰੀ ਮਿਲਣ ਦੀ ਸੰਭਾਵਨਾ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨੋਟ ਰਾਹੀ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ, ਇੰਚਾਰਜ ਜਿਲ੍ਹਾ ਹੁਸ਼ਿਆਰਪੁਰ-ਕਪੁਰਥਲਾ ਏ. ਆਈ. ਸੀ. ਸੀ. ਹਿਉਮਨ ਰਾਈਟਸ ਸਟੇਟ ਸੈਕਟਰੀ ਤੇ ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਹੇ।
ਪੰਡੋਰੀ ਅਰਾਂਈਆਂ ਨੇ ਕਿਹਾ 2024 ਦੀਆਂ ਚੌਣਾਂ ਨੂੰ ਦੇਖਦਿਆਂ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਇਕ ਇਮਾਨਦਾਰ ਕਿਰਦਾਰ ਨੂੰ ਜੋ ਸਾਰੇ ਪੁਰਾਣੇ ਲੀਡਰਾਂ ਨੂੰ ਬਿਨ੍ਹਾਂ ਕਿਸੇ ਬਗੈਰ ਲਾਲਚ ਦੇ ਪੰਜਾਬ ਲਈ ਨਾਲ ਲੈ ਕੇ ਚੱਲੇਗਾ ਕਿਉਂ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਹੀ ਖਰਾਬ ਹਨ। ਕਾਂਗਰਸ ਪਾਰਟੀ ਦੇ ਵਰਕਰ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਹਲਕਾ ਸ਼ਾਮਚੁਰਾਸੀ ਨਗਰ ਪਾਲਿਕਾ ਤੋਂ ਹੈ ਜਿਥੋਂ ਕਾਂਗਰਸ ਦੀ ਪੂਰੀ ਟੀਮ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਜਿਸ ਓੁਪਰ ਕਾਂਗਰਸ ਦਾ ਮੌਜੂਦਾ ਹਲਕਾ ਸ਼ਾਮਚੁਰਾਸੀ ਦਾ ਆਕਾ ਕੁਝ ਨਹੀਂ ਬੋਲਿਆ ਕਿਉਂਕਿ ਦਾਲ ਵਿੱਚ ਕਾਲਾ ਹੀ ਨਹੀਂ ਸਗੋਂ ਦਾਲ ਹੀ ਕਾਲੀ ਹੈ, ਜੋ ਕਿ ਇੱਕ ਜਾਂਚ ਦਾ ਵਿਸ਼ਾ ਹੈ।