ਹੁਸ਼ਿਆਰਪੁਰ, 6 ਜੂਨ (ਇੰਦਰਜੀਤ ਸਿੰਘ ਹੀਰਾ)- ਗੁਰਦੁਆਰਾ ਸ਼ਹੀਦਾ ਮੁਹੱਲਾ ਰਹੀਮਪੁਰ ਵਿਖੇ ਸਲਾਨਾ ਭੰਡਾਰਾ ਮਿਤੀ 18 ਜੂਨ 2023 ਦਿਨ ਐਤਵਾਰ ਨੂੰ ਕਰਵਾਉਣ ਸਬੰਧੀ ਮੀਟਿੰਗ ਪ੍ਰਧਾਨ ਰਾਮ ਰਤਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਹਾਜ਼ਰ ਐਮ.ਸੀ. ਬਲਵਿੰਦਰ ਬਿੰਦੀ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦਾਂ ਵਿਖੇ ਪਿਛਲੇ 70 ਸਾਲਾਂ ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ ਅਤੇ ਇਲਾਕੇ ਦੀਆਂ ਅਤੇ ਹੋਰ ਵੀ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਗੁਰਦੁਆਰਾ ਸ਼ਹੀਦਾ ਵਿਖੇ ਹਾਜ਼ਰੀ ਲਗਵਾਈ ਜਾਂਦੀ ਹੈ। ਭੰਡਾਰੇ ਵਾਲੇ ਦਿਨ ਨਿਸ਼ਾਨ ਸਾਹਿਬ ਜੀ ਚੜ੍ਹਾਉਣ ਤੋਂ ਬਾਅਦ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇਗਾ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ l ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਾਂ ਤੋਂ ਇਲਾਵਾ ਚੰਦਨ ਲੱਕੀ ਪ੍ਰਧਾਨ ਅੱਤਿਆਚਾਰ ਵਿਰੋਧੀ ਫਰੰਟ, ਹਰਵਿੰਦਰ ਹੀਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੋਰਸ, ਪਰਮਿੰਦਰ ਰਾਣਾ, ਕਮਲਜੀਤ ਸੈਕਟਰੀ, ਧਰਮਪਾਲ, ਕਸ਼ਮੀਰੀ ਲਾਲ, ਸੁਖਦੇਵ ਸਿੰਘ ਬੱਬੀ, ਰਾਜ ਕੁਮਾਰ ਰਾਜੂ, ਰਾਜੀਵ ਕੁਮਾਰ, ਬਿੱਟੂ ਹਲਵਾਈ ਆਦਿ ਸਾਥੀ ਹਾਜ਼ਰ ਸਨ।