ਹੁਸ਼ਿਆਰਪੁਰ, 5 ਜੂਨ (ਇੰਦਰਜੀਤ ਸਿੰਘ ਹੀਰਾ)- ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਮਿਤੀ 05.06.2023 ਵਕਤ ਕਰੀਬ 12:00 ਦੁਪਹਿਰ ਕੰਟਰੋਲ ਰੂਮ ਤੋ ਇਕ ਟੈਲੀਫੋਨ ਰਾਹੀ ਇਕ ਲੜਕੀ ਲਵਾਰਿਸ ਹਾਲਤ ਵਿਚ ਮਿਲਣ ਦੀ ਸੂਚਨਾ ਮਿਲੀ। ਜਿਸ ਦੀ ਉਮਰ ਕਰੀਬ 7 ਸਾਲ ਹੈ। ਇਸ ਸਬੰਧ ਵਿਚ ਮੁੱਖ ਅਫਸਰ ਥਾਣਾ ਇੰਸ. ਕਰਨੈਲ ਸਿੰਘ ਨੇ ਏ.ਐਸ.ਆਈ ਸ਼ਮਸ਼ੇਰ ਸਿੰਘ, ਏ.ਐਸ.ਆਈ ਬਲਜਿੰਦਰ ਸਿੰਘ ਅਤੇ ਲੇਡੀ ਐਚ.ਸੀ. ਸਵਿਤਾ ਰਾਣੀ ਦੀ ਟੀਮ ਬਣਾ ਕੇ ਤੁਰੰਤ ਮੌਕੇ ਪਰ ਭੇਜੀ। ਇਸ ਟੀਮ ਨੇ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਕਰੀਬ 2 ਘੰਟੇ ਵਿਚ ਹੀ ਲਵਾਰਿਸ ਲੜਕੀ ਪਰਨੀਤ ਕੌਰ ਉਰਫ ਪੁਰੀ ਦੇ ਵਾਰਸਾ ਦੀ ਭਾਲ ਕਰਕੇ ਲੜਕੀ ਪਰਨੀਤ ਕੌਰ ਉਰਫ ਪਰੀ ਨੂੰ ਉਸ ਦੀ ਮਾਤਾ ਕਮਲਜੀਤ ਕੌਰ ਪਤਨੀ ਤਰਲੋਕ ਸਿੰਘ ਵਾਸੀ ਪਿੱਪਲਾਵਾਲਾ ਨੂੰ ਦਰੁਸਤ ਹਾਲਤ ਵਿਚ ਹਵਾਲੇ ਕੀਤਾ।