ਗੜ੍ਹਦੀਵਾਲਾ, 28 ਮਾਰਚ (ਜਨ ਸੰਦੇਸ਼ ਨਿਊਜ਼)- ਚੌਧਰੀ ਗਿਆਨ ਸਿੰਘ ਵੈਲਫੇਅਰ ਐਸੋਸੀਏਸ਼ਨ (ਪੰਜਾਬ) ਸੰਸਥਾ ਵੱਲੋਂ ਪਿੰਡ ਨਰੰਗਪੁਰ ਕੋਠੀ ਦੇ ਲੋੜਵੰਦ ਪਰਿਵਾਰ ਨੂੰ ਬੇਟੀ ਦੇ ਵਿਆਹ ਲਈ 5100 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ । ਇਸ ਮੌਕੇ ਸੂਬਾ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ ਨੇ ਕਿਹਾ ਕਿ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਜੀ ਹਰ ਵੇਲੇ ਸਮਾਜ ਦੇ ਪੱਛੜੇ ਵਰਗਾਂ ਦੀ ਸੇਵਾ ਲਈ ਤਿਆਰ ਰਹਿੰਦੇ ਸਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਉਹਨਾਂ ਦੀ ਸੇਵਾ ਲਈ ਸਮਰਪਿਤ ਕੀਤਾ, ਇਸ ਲਈ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਲਈ ਹਰ ਵਿਅਕਤੀ ਦਾ ਇਨਸਾਨੀਅਤ ਦੇ ਨਾਤੇ ਫਰਜ਼ ਬਣਦਾ ਹੈ ਕਿ ਆਪਣੀ ਸਮਰੱਥਾ ਅਨੁਸਾਰ ਲੋੜਵੰਦਾ ਦੀ ਮਦਦ ਕੀਤੀ ਜਾਵੇ, ਉਹਨਾਂ ਕਿਹਾ ਕਿ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਦੇ ਲੋੜਵੰਦ ਵਿਅਕਤੀਆਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਜਾਵੇਗੀ । ਮੌਕੇ ਤੇ ਮੌਜੂਦ ਸਮਾਜ ਸੇਵੀ (ਆੜ੍ਹਤੀ) ਰਮਨ ਚੌਧਰੀ ਜੀ ਨੇ ਕਿਹਾ ਕਿ ਸਮਾਜ ਪ੍ਰਤੀ ਜਾਗਰੂਕ ਹਰੇਕ ਵਿਅਕਤੀ ਨੂੰ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਪਿੰਡ ਨਰੰਗਪੁਰ ਕੋਠੀ ਦੇ ਨਵਦੀਪ ਸਿੰਘ (ਸਟੇਟ ਕਮੇਟੀ ਪ੍ਰਚਾਰ ਸਕੱਤਰ), ਰੋਹਿਤ ਕੁਮਾਰ ਅਤੇ ਹੋਰ ਵਿਅਕਤੀ ਹਾਜ਼ਰ ਸਨ ।