ਗੜ੍ਹਦੀਵਾਲ, 08 ਫਰਵਰੀ (ਜਨਸੰਦੇਸ਼ ਨਿਓੂਜ਼)- ਪੰਜਾਬ ਨੈਸ਼ਨਲ ਬੈਂਕ ਦੀ ਮੁਰੰਮਤ ਜਰਨਲ ਮੈਨੇਜਰ ਪਰਵੀਨ ਗੋਇਲ ਜੀ ਨੇ ਕੀਤੀ। ਮੁਰੰਮਤ ਕਰਨ ਉਪਰੰਤ ਗੜ੍ਹਦੀਵਾਲਾ ਅਤੇ ਹਰਿਆਣਾ ਸ਼ਾਖਾ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਭੰਗਾਲਾ ਦੇ ਨਵੇਂ ਕੈਂਪਸ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸਰਕਲ ਹੈੱਡ (ਡੀ.ਜੀ.ਐਮ.) ਡਾ.ਰਾਜੇਸ਼ ਪ੍ਰਸਾਦ ਅਤੇ ਏ.ਜੀ.ਐਮ.ਜੀ.ਏਸ. ਬਾਪ ਨੇ ਵੀ ਸ਼ਿਰਕਤ ਕੀਤੀ। ਗ੍ਰਾਹਕਾਂ ਨਾਲ ਗੱਲਬਾਤ ਕਰਦੇ ਹੋਏ ਜਨਰਲ ਮੈਨੇਜਰ ਪਰਵੀਨ ਗੋਇਲ ਨੇ ਦੱਸਿਆ ਕਿ ਇਲਾਕੇ ਦੇ ਗ੍ਰਾਹਕਾਂ ਦੀ ਸਹੂਲਤ ਲਈ ਤਿੰਨ ਬ੍ਰਾਂਚਾਂ ਦਾ ਨਵੀਨੀਕਰਨ ਕਰਕੇ ਦਿਲਕਸ਼ ਬਣਾਇਆ ਗਿਆ ਹੈ। ਇਨ੍ਹਾਂ ਸ਼ਾਖਾਵਾਂ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਬੈਂਕ ਦੀਆਂ ਆਕਰਸ਼ਕ ਕਰਜ਼ਾ ਅਤੇ ਜਮ੍ਹਾਂ ਸਕੀਮਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਡੀ.ਜੀ.ਐਮ ਡਾ.ਰਾਜੇਸ਼ ਪ੍ਰਸਾਦ ਵੀ ਗ੍ਰਾਹਕਾਂ ਨਾਲ ਆਹਮੋ-ਸਾਹਮਣੇ ਹੋਏ। ਇਸ ਉਦਘਾਟਨ ਮੌਕੇ ਤਿੰਨ ਸ਼ਾਖਾਵਾਂ ਤੋਂ ਵੱਡੀ ਗਿਣਤੀ ਵਿੱਚ ਇਲਾਕੇ ਦੇ ਉੱਘੇ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਸ ਮੀਟਿੰਗ ਵਿੱਚ, ਭੰਗਾਲਾ ਬਰਾਂਚ ਦੇ ਉਪ ਪ੍ਰਬੰਧਕ ਪ੍ਰੀਤ ਰਾਏ, ਚੇਤਨ ਜੋਸ਼ੀ ਚੀਫ ਮੈਨੇਜਰ ਗੜ੍ਹਦੀਵਾਲਾ, ਮਨੋਜ ਕੁਮਾਰ ਸੀਨੀਅਰ ਅਫਸਰ ਹਰਿਆਣਾ ਬੈਂਕ, ਸੁਰੱਖਿਆ ਅਫਸਰ ਮਨਦੀਪ ਸਿੰਘ ਅਤੇ ਜੀ.ਏ.ਡੀ ਦੀ ਟੀਮ ਵੀ ਮੌਜੂਦ ਸੀ।