ਪ੍ਰਾਇਵੇਟ ਕੰਪਨੀਆਂ ਦੇ ਲੋਨ ਦੇ ਚੱਕਰਾਂ ਵਿਚ ਫਸੇ ਗਰੀਬ ਲੋਕ ਆਰਥਿਕ ਪਖੋਂ ਹੋਏ ਕੰਗਾਲ
ਹੁਸ਼ਿਆਰਪੁਰ, 17 ਨਵੰਬਰ (ਜਨ ਸੰਦੇਸ਼ ਨਿਊਜ਼)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੇਸ਼ ਅੰਦਰ ਗਰੀਬ ਲੋਕਾਂ ਦੀ ਬੇਰੁਜਗਾਰੀ, ਅਨਪੜ੍ਹਤਾ, ਕਰੋਨਾ ਅਤੇ ਨੋਟਬੰਦੀ ਕਾਰਨ ਹੋਈ ਤਰਸਯੋਗ ਮਾੜੀ ਆਰਥਿਕ ਹਾਲਤ ਦੇ ਸਤਾਏ ਲੋਕ ਫਾਇਨੈਂਸ ਕੰਪਨੀਆਂ ਦੇ ਵੱਡੇ ਪਧੱਰ ਤੇ ਕਰਜਾਈ ਹੋਣ ਪ੍ਰਤੀ ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ ਤੇ ਮਿਨੀ ਸੈਕਟ੍ਰੀਏਟ ਦੇ ਬਾਹਰ ਸਰਕਾਰ ਵਿਰੁਧ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਰਵੀ ਕੁਮਾਰ ਦੀ ਅਗਵਾਈ ਮੁਜਾਹਰਾ ਕੀਤਾ ਤੇ ਕਿਹਾ ਕਿ ਗਰੀਬ ਦਲਿਤ ਲੋਕਾਂ ਦੀ ਵੋਟ ਸਾਰੇ ਚਾਹੁੰਦੇ ਹਨ ਪਰ ਗਰੀਬੀ ਕਾਰਨ ਕਰਜਾਏ ਹੋ ਚੁੱਕੇ ਲੋਕਾਂ ਦੀ ਬਾਂਹ ਫੜਣ ਤੋਂ ਸਾਰੇ ਪਿੱਛੇ ਹੱਟ ਰਹੇ ਹਨ। ਬਾਅਦ ਵਿਚ ਧੀਮਾਨ ਨੇ ਸ਼੍ਰੀ ਵਿਉਮ ਭਰਦਵਾਜ ਸਹਾਇਕ ਕਮਿਸ਼ਨਰ (ਜਨਰਲ) ਦੁਆਰਾ ਮਾਨਯੋਗ ਵਿੱਤ ਮੰਤਰੀ ਪੰਜਾਬ ਅਤੇ ਚੀਫ ਸਕੱਤਰ ਜੀ ਨੂੰ ਮੰਗ ਪਤੱਰ ਵੀ ਭੇਜਿਆ।
ਉਨ੍ਹਾਂ ਸਹਾਇਕ ਕਮਿਸ਼ਨਰ ਜੀ ਲੋਨ ਦੇਣ ਸਮੇਂ ਵਰਤੇ ਜਾਂਦੇ ਵਖਰੇ-ਵਖਰੇ ਨੰਬਰਾਂ ਵਾਲੇ 2-2 ਅਧਾਰ ਦੀਆ ਕਾਪੀਆਂ ਵੀ ਸੋਂਪੀਆਂ ਤੇ ਦਸਿਆ ਕਿ ਮਨੋਵਿਗਿਆਨਕ ਤਰੀਕੇ ਵਰਤ ਕੇ ਲੋਕਾਂ ਦੀ ਗਰੀਬੀ ਦਾ ਦੁਰਉਪਯੋਗ ਕਰਕੇ ਉਨ੍ਹਾਂ ਨੂੰ ਲਾਲਚ ਦੇ ਕੇ ਕਰਜਾਈ ਬਣਾ ਕੇ ਉਨ੍ਹਾਂ ਨੁੰ ਆਮਦਨ ਦਾ ਸਾਧਨ ਬਣਾਇਆ ਜਾ ਰਿਹਾ ਹੈ। ਧੀਮਾਨ ਨੇ ਦਸਿਆ ਕਿ ਜਿਹੜੇ ਲੋਕ ਕਰਜਾਈ ਹੋ ਚੁੱਕੇ ਹਨ, ਉਨ੍ਹਾਂ ਦੇ ਘਰਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਬਹੁਤ ਤਰਸਯੋਗ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੈਰ ਕਨੂੰਨੀ ਤਰੀਕੇ ਨਾਲ ਚਲ ਰਹੇ ਮਨੀ ਲਾਂਡਰਿੰਗ ਦੇ ਧੰਦੇੇੇ ਤੇਜੀ ਨਾਲ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਪੈਰ ਪਸਾਰ ਚੁੱਕੇ ਹਨ। ਪਹਿਲਾਂ ਕਿਸਾਨ ਕਰਜਾਈ ਹੋਏ, ਹੁਣ ਮਜਦੂਰ ਵਰਗ ਵੀ ਭਾਰੀ ਕਰਜਾਈ ਹੋ ਚੁੱਕਾ ਹੈ। ਪਹਿਲਾਂ ਇਹ ਧੰਦਾ ਬਿਹਾਰ ਅਤੇ ਉਤੱਰ ਪ੍ਰਦੇਸ਼ ਵਿਚ ਫੈਲਿਆ ਹੋਇਆ ਸੀ ਤੇ ਹੁਣ ਪੰਜਾਬ ਵਿਚ ਵੀ ਰਾਜਨੀਤੀਵਾਨਾ ਦੀ ਸ਼ਹਿ ਉਤੇ ਪੰਜਾਬ ਵਿਚ ਪੈਰ ਪਸਾਰ ਚੁੱਕਾ ਹੈ।ਆਮ ਤੋਰ ਤੇ ਕਰਜਾਈ ਲੋਕਾਂ ਵਲੋਂ ਆਤਮ ਹੱਤਿਆਵਾਂ ਕਰਨ ਦਾ ਇਹ ਵੀ ਇਕ ਵੱਡਾ ਕਾਰਨ ਹੈ। ਜਦੋਂ ਕੋਈ ਕਿਸ਼ਤ ਨਹੀਂ ਦਿੰਦਾ ਤਾ ਉਸ ਦੇ ਘਰ ਵਿਚੋਂ ਸਮਾਨ ਵਗੈਰਾ ਵੀ ਚੁੱਕੇ ਲੈ ਜਾਂਦੇ ਹਨ ਅਤੇ ਗਰੀਬਾਂ ਨਾਲ ਗੈਰ ਸੰਵਿਧਾਨਕ ਭਾਸ਼ਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ।ਧੀਮਾਨ ਨੇ ਕਿਹਾ ਕਿ ਕਰਜਾਈ ਹੋਣ ਵਾਲੇ ਲੋਕਾਂ ਨੁੰ ਤਾਂ ਕੰਪਨੀਆਂ ਦੇ ਨਾਮ ਵੀ ਪੜ੍ਹਣੇ ਨਹੀਂ ਆਉਂਦੇ ਤੇ ਨਾ ਹੀ ਉਨ੍ਹਾਂ ਦਾ ਪਤਾ ਹੈ।
ਧੀਮਾਨ ਨੇ ਦਸਿਆ ਕਿ ਇਹ ਕੰਪਨੀਆਂ ਵਾਲੇ ਜਦੋਂ ਕੋਈ ਗਰੀਬ ਲੋਨ ਦੀਆਂ ਕਿਸ਼ਤਾਂ ਨਹੀਂ ਵਾਪਿਸ ਕਰ ਸਕਦਾ ਤਾਂ ਉਸ ਦਾ ਮਨੋਵਿਗਿਆਨਕ ਤੋਰ ਤੇ ਐਨਾ ਸਮਾਜਿਕ ਤੇ ਆਰਥਿਕ ਸੋਸ਼ਨ ਇਨ੍ਹਾਂ ਵਲੋਂ ਕਰ ਦਿਤਾ ਜਾਂਦਾ ਹੈ ਕਿ ਆਤਮ ਹੱਤਿਆ ਤੋਂ ਸਿਵਾ ਫਿਰ ਮਜਦੂਰ ਵਰਗ ਕੋਲ ਕੋਈ ਰਸਤਾ ਤੱਕ ਨਹੀਂ ਲਭਦਾ। ਪਰ ਸਰਕਾਰ ਦੀਆਂ ਅਣਗਹਿਲੀਆਂ ਅਤੇ ਉਸ ਦੀਆਂ ਸਵਾਰਥੀ ਨੀਤੀਆਂ ਪੂਰੇ ਲੋਕਾਂ ਦਾ ਆਰਥਿਕ ਤੇ ਸਮਾਜਿਕ ਸੋਸ਼ਨ ਕਰਵਾਉਣ ਵਿਚ ਅਪਣਾ ਰੋਲ ਅਦਾ ਕਰਦੀਆਂ ਹਨ।ਗਰੀਬ ਔਰਤਾਂ ਦਾ ਅਜ਼ਾਦੀ ਦੇ 75 ਸਾਲ ਬੀਤ ਜਾਣਦੇ ਬਾਵਜੂਦ ਹਾਲੇ ਵੀ ਸਾਰੀ ਤਰ੍ਹਾਂ ਦਾ ਸੋਸ਼ਨ ਮਜੁਦ ਹੈ।
ਵਿਅਕਤੀ ਦੀ ਆਰਥਿਕ ਕੰਗਾਲੀ ਸੰਵਿਧਾਨਕ ਅ਼ਜਾਦੀ ਨੂੰ ਕਰਜਾਈ ਵਿਅਕਤੀ ਤੋਂ ਕੋਹਾਂ ਦੂਰ ਲੈ ਜਾਦੀ ਹੈ। ਅੱਜ ਗਰੀਬ ਕਰਜਾਈ ਲੋਕਾਂ ਦੇ ਹਾਲਤ ਇਹ ਹਨ ਕਿ ਨਾ ਰੋਟੀ ਚੰਗੀ ਨਾ ਬੱਚਿਆਂ ਦੀ ਪੜ੍ਹਾਈ ਅਤੇ ਨਾ ਹੀ ਚੰਗੀ ਬੱਚਿਆਂ ਨੂੰ ਖੁਰਾਕ। ਧੀਮਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੀਆਂ ਜਰੂਰਤਾਂ ਦੀ ਹੱਦ ਸੀਮਤ ਕਰਨ ਤੇ ਕਰਜਾਈ ਹੋਣ ਤੋਂ ਬਚਣ ਲਈ ਅੱਗੇ ਆਉਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਮਨੀ ਲਾਂਡਰਿੰਗ ਦੇ ਧੰਦੇ ਵੀ ਬਰੀਕੀ ਨਾਲ ਸਿੱਟ ਬਣਾ ਕੇ ਜਾਂਚ ਕਰਵਾਏ ਤੇ ਡੁਪਲੀਕੇਟ ਡਾਕੂਮੈਂਟ ਤਿਆਰ ਕਰਵਾ ਕੇ ਅਧਿਹਾ ਧੰਦਾ ਕਰਨ ਵਾਲਿਆਂ ਦੇ ਵਿਰੁਧ ਕਾਰਵਾਈ ਕਰੇ ਅਤੇ ਹਰੇਕ ਮਜਦੂਰ ਦੇ ਬੱਚੇ ਨੂੰ ਘੱਟੋ ਘੱਟ ਪਰਿਵਾਰ ਵਿਚ ਯੋਗਤਾ ਅਨੁਸਾਰ ਨੋਕਰੀ ਦੇਣ ਦਾ ਉਪਰਾਲਾ ਕਰੇ। ਧੀਮਾਨ ਨੇ ਦਸਿਆ ਕਿ ਅਗਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪੀੜਤ ਲੋਕਾਂ ਨੂੰ ਲਾਮਬੰਦ ਕਰਕੇ ਮੁਜਾਹਰਾ ਕੀਤਾ ਜਾਵੇਗਾ। ਇਸ ਮੋਕੇ ਕਸ਼ਮੀਰ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਜ਼ੋਗਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਕੌਰ, ਨੀਸ਼ਾ ਰਾਣੀ, ਬੇਬੀ, ਮਨਜੀਤ ਕੌਰ, ਬਲਵੀਰ ਕੌਰ, ਜਗੀਰ ਕੌਰ, ਰੈਨੂ ਬਾਲਾ, ਜ਼ਸਵਿੰਦਰ ਕੌਰ, ਸੁਨੀਤਾ, ਸੁਰਿੰਦਰ ਕੌਰ ਅਤੇ ਸਤਵਿੰਦਰ ਕੌਰ ਆਦਿ ਹਾਜਰ ਸਨ।