ਗੜਦੀਵਾਲਾ, 5 ਨਵੰਬਰ (ਮਲਹੋਤਰਾ)- ਅੱਜ ਸਰਕਾਰੀ ਕਾਲਜ ਟਾਂਡਾ ਦੇ ਖੇਡ ਮੈਦਾਨ ਵਿੱਚ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਕਮ- ਪ੍ਰਧਾਨ ਜਿਲ੍ਹਾ ਟੂਰਨਾਮੈਟ ਕਮੇਟੀ ਦੀ ਪ੍ਰਧਾਨਗੀ ਅਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅਤੇ ਦਲਜੀਤ ਸਿੰਘ ਡੀ.ਐਮ.ਸਪੋਰਟਸ ਦੀ ਨਿਗਰਾਨੀ ਹੇਠ ਚਲ ਰਹੇ ਜਿਲ੍ਹਾ ਐਥਲੈਟਿਕ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਸਮਾਪਤ ਹੋ ਗਈ। ਇਸ ਟੂਰਨਾਮੈਂਟ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ 16 ਜ਼ੋਨਾਂ ਦੇ ਬੱਚਿਆਂ ਨੇ ਭਾਗ ਲਿਆ ਜਿਸ ਤਹਿਤ ਲੜਕੇ ਅਤੇ ਲੜਕੀਆਂ ਦੇ ਅੰਡਰ 14 ਵਿੱਚ 11 ਈਵੈਂਟ, ਅੰਡਰ 17 ਵਿੱਚ 17 ਈਵੈਂਟ ਅਤੇ ਅੰਡਰ 19 ਵਿੱਚ 19 ਈਵੈਂਟ ਕਰਵਾਏ ਗਏ। ਟੂਰਨਾਮੈਂਟ ਦੇ ਆਖਰੀ ਦਿਨ ਦਲਜੀਤ ਸਿੰਘ ਡੀ. ਐਮ., ਪ੍ਰਿੰਸੀਪਲ ਇੰਦਰਜੀਤ ਸਿੰਘ, ਹੈੱਡਮਾਸਟਰ ਜਤਿੰਦਰਪਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨੂੰ ਆਸੀਰਵਾਦ ਦਿੱਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੁਆਡੀਨੇਟਰ, ਬਲਜਿੰਦਰ ਕੌਰ ਬੀ.ਐਸ.ਓ, ਸਰਬਜੀਤ ਕੌਰ, ਊਸ਼ਾ ਦੇਵੀ, ਰਾਜਵਿੰਦਰ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਰਜਨੀ ਦੇਵੀ, ਪਰਵਿੰਦਰ ਕੌਰ, ਬਲਵੀਰ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਉਂਕਾਰ ਸਿੰਘ, ਜਤਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਦੀਪਕ ਸੌਧੀ, ਗੁਰਚਰਨ ਸਿੰਘ, ਲਖਵੀਰ ਸਿੰਘ ਆਦਿ ਹਾਜਰ ਸਨ।
100 ਮੀਟਰ ਦੌੜ (ਲੜਕੀਆਂ) ਅੰਡਰ-14 ਵਿੱਚ ਪੂਨਮ ਨਾਗ ਸ੍ਰੀ ਗੁਰੂ ਗੋਬਿੰਦ ਸਿੰਘ ਪ.ਸਕੂਲ ਨੈਣੋਵਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਵੰਸ਼ਿਕਾ ਸ.ਹ.ਸਕੂਲ ਬਿਸੋ ਨੇ ਦੂਸਰਾ ਸਥਾਲ ਅਤੇ ਗੁਰਲੀਨ ਕੌਰ ਸ.ਹ.ਸ ਚੱਕ ਲਾਦੀਅਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
200 ਮੀਟਰ ਦੌੜ (ਲੜਕੀਆਂ) ਅੰਡਰ-14 ਵਿੱਚ ਪੂਨਮ ਨਾਗ ਨੇ ਪਹਿਲਾ ਸਥਾਨ ਹਸਸਿਲ ਕੀਤਾ ਜਦਕਿ ਪ੍ਰਤਿਗਿਆ ਨੇ ਦੂਸਰਾ ਅਤੇ ਅਕਸ਼ਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
200 ਮੀਟਰ ਦੌੜ (ਲੜਕੀਆਂ) ਅੰਡਰ-17 ਵਿੱਚ ਅਨਮੋਲਦੀਪ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਪੰਡੋਰੀ ਖਜੂਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਮਹਿਕਪ੍ਰੀਤ ਸੈਣੀ ਸ.ਸ.ਸ.ਸ ਖੁੱਡਾ ਟਾਂਡਾ-1 ਨੇ ਦੂਸਰਾ ਅਤੇ ਅੰਜਲੀ ਸ.ਸ.ਸ.ਸ ਮੁਰਾਦਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
200 ਮੀਟਰ ਦੌੜ (ਲੜਕੀਆਂ) ਅੰਡਰ-19 ਵਿੱਚ ਮੰਨਤਪ੍ਰੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਪੰਡੋਰੀ ਖਜੂਰ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸੁਕ੍ਰਿਤੀ ਸੈਣੀ ਡਿਪਸ ਹਰਿਆਣਾ ਨੇ ਦੂਸਰਾ ਸਥਾਨ ਅਤੇ ਸਨਦੀਪ ਕੌਰ ਸਿਲਵਰ ਔਕ ਟਾਂਡਾ -1 ਨੇ ਤੀਸਰਾ ਸਥਾਨ ਹਾਸਿਲ ਕੀਤਾ
400 ਮੀਟਰ ਦੌੜ (ਲੜਕੀਆਂ) ਅੰਡਰ-14 ਵਿੱਚ ਰਮਨਦੀਪ ਕੌਰ ਬਾਬਾ ਲਾਲ ਦਿਆਲ ਪ.ਸ.ਕਲੋਏ ਨੇ ਪਹੀਲਾ ਸਥਾਨ ਪ੍ਰਾਪਤ ਕੀਤਾ ਜਦਕਿ ਅਨਨਿਆਂ ਸ਼ਰਮਾ ਸ੍ਰੀ ਜਗਦੀਸ਼ ਰਾਮ ਸ.ਸ.ਸ.ਸਕੂਲ ਪਲਾਹੜ ਨੇ ਦੂਸਰਾ ਸਥਾਨ ਅਤੇ ਨੀਕੀਤਾ ਕੁਮਾਰੀ ਏ.ਐਸ.ਸ.ਸ.ਸਕੂਲ ਮੁਕੇਰੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ।
400 ਮੀਟਰ ਦੌੜ (ਲੜਕੀਆਂ) ਅੰਡਰ-17 ਵਿੱਚ ਜਨਤ ਬੰਗਾ ਸ.ਹ.ਸਕੂਲ ਕਾਲੇਵਾਲ ਭਗਤਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਪਾਇਲ ਠਾਕੁਰ ਸ.ਹ.ਸ ਡਡਿਆਲ ਨੇ ਦੂਸਰਾ ਸਥਾਨ ਅਤੇ ਤਾਨੀਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
400 ਮੀਟਰ ਦੌੜ (ਲੜਕੀਆਂ) ਅੰਡਰ-19 ਵਿੱਚ ਹਰ ਸਿਮਰਨ ਪ੍ਰੀਤ ਕੌਰ ਜੇ.ਬੀ.ਕੇ.ਐਸ.ਸੀ.ਐਚ.ਜੀ.ਸ.ਸ.ਸ.ਸਕੂਲ ਚੱਕ ਮੁਕੇਰੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸੁਹਾਨੀ ਸ.ਸ.ਸ.ਸ ਰਾਮਗੜ੍ਹ ਸੀਕਰੀ ਨੇ ਦੂਸਰਾ ਸਥਾਨ ਅਤੇ ਜਸਮੀਤ ਕੌਰ ਸ.ਸ.ਸ.ਸਕੂਲ ਗੇਰਾ ਨੇ ਤੀਸਰਾ ਸਥਾਲ ਹਾਸਿਲ ਕੀਤਾ।
ਪੰਦਰਾਂ ਸੌ ਮੀਟਰ ਦੌੜ (ਲੜਕੀਆਂ) ਅੰਡਰ-17 ਵਿੱਚ ਸਿਮਰਨ ਸ.ਸ.ਸ.ਸ ਧੁੱਗਾ ਕਲਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਰੀਤਿਕਾ ਸ਼ਰਮਾ ਸ.ਸ.ਸ.ਸਕੂਲ ਬਸੀ ਬਜੀਦ ਨੇ ਦੂਸਰਾ ਅਤੇ ਬਲਪ੍ਰੀਤ ਕੌਰ ਸ.ਸ.ਸ.ਸਕੂਲ ਉੜਮੁੜ ਟਾਂਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪੰਦਰਾਂ ਸੌ ਮੀਟਰ ਦੌੜ (ਲੜਕੀਆਂ) ਅੰਡਰ-19 ਵਿੱਚ ਪਲਕ ਪ੍ਰਮਾਰ ਸ੍ਰੀ ਜਗਦੀਸ਼ ਰਾਮ ਸ.ਸ.ਸ.ਸਕੂਲ ਪਲਾਹੜ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਹਰਪ੍ਰੀਤ ਕੌਰ ਜੇ.ਬੀ.ਕੇ.ਐਸ.ਸੀ.ਐਚ.ਜੀ.ਸ.ਸ.ਸ.ਸਕੂਲ ਚੱਕ ਮੁਕੇਰੀਆਂ ਨੇ ਦੂਸਰਾ ਸਥਾਨ ਅਤੇ ਅਨੂੰ ਸ.ਸ.ਸ.ਸਕੂਲ ਖਡਿਆਲਾ ਸੈਣੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਲੰਬੀ ਛਾਲ ਅੰਡਰ -14 ਵਿੱਚ ਵੰਸ਼ਿਕਾ ਸ.ਹ.ਸਕੂਲ ਬਿਸੋਚੱਕ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਚਰਨਜੀਤ ਕੌਰ ਸ.ਸ.ਸ.ਸਕੂਲ ਨਾਰੂ ਨੰਗਲ ਨੇ ਦੂਸਰਾ ਅਤੇਪ੍ਰਭਜੋਤ ਕੌਰ ਸ.ਹ.ਸਕੂਲ ਦੇਹਰੀਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਅੰਡਰ -17 ਵਿੱਚ ਅਰਸ਼ਪ੍ਰੀਤ ਕੌਰ ਓਕਸ ਫੋਰਡ ਇੰਟਰਨੈਸ਼ਨਲ ਸਕੂਲ ਜਿਆਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨੀਰੂ ਗਲੋਬਲ ਪ.ਸ ਰੰਗਾ ਭੰਗਾਲਾ ਨੇ ਦੂਸਰਾ ਸਥਾਨ ਅਤੇ ਕੋਮਲ ਸ.ਸ.ਸ.ਸਕੂਲ ਮਹਿਲਾਂਵਾਲੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਅੰਡਰ -19 ਵਿੱਚ ਭੂਮੀ ਕੱਲਰ ਖਾਲਸਾ ਸ.ਸ.ਸਕੂਲ ਹਰਿਆਣਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਲਗਨ ਪ੍ਰੀਤ ਕੌਰ ਰਿਆਤ ਬਹਾਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਨੇ ਦੂਸਰਾ ਸਥਾਨ ਅਤੇ ਮੰਨਤ ਪ੍ਰੀਤ ਕੌਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪ.ਸ.ਸ.ਸਕੂਲ ਪੰਡੋਰੀ ਖਜੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸ਼ਾਟ-ਪੁੱਟ (ਲੜਕੀਆਂ) ਅੰਡਰ -14 ਵਿੱਚ ਪਲਕ ਚੌਹਾਨ ਬਾਬਾ ਬੁੱਢਾ ਖ.ਸ. ਕੰਧਾਲਾ ਜੱਟਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸਿਮਰਨ ਕੌਰ ਸ.ਹ.ਸ ਮੇਘੋਵਾਲ ਗੰਜੀਆਂ ਨੇ ਦੂਸਰਾ ਅਤੇ ਨਵਜੋਤ ਸ.ਸ.ਸ.ਸਕੂਲ ਢੱਡਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਸ਼ਾਟ-ਪੁੱਟ (ਲੜਕੀਆਂ) ਅੰਡਰ -17 ਵਿੱਚ ਦੀਕਸੀਤਾ ਸੈਂਟ ਜੋਸਫ ਕਾਨਵੈਂਅ ਸਕੂਲ ਮੁਕੇਰੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਕਮਲਪ੍ਰੀਤ ਸ.ਸ.ਸ.ਸਕੂਲ ਅੱਜੋਵਾਲ ਨੇ ਦੂਸਰਾ ਸਥਾਲ ਅਤੇ ਜੈਸਮੀਨ ਕੌਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪ.ਸ.ਸ.ਸਕੂਲ ਪੰਡੋਰੀ ਖਜੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸ਼ਾਟ-ਪੁੱਟ (ਲੜਕੀਆਂ) ਅੰਡਰ -19 ਵਿੱਚ ਗੁਰਲੀਨ ਦਸ਼ਮੇਸ਼ ਚੱਕ ਐਲਬਖਸ਼ ਨੇ ਪਹਿਲਾ ਸਥਾਲ ਹਾਸਿਲ ਕੀਤਾ ਜਦਕਿ ਮੁਸਕਾਨ ਸ.ਕੰ.ਸ.ਸ.ਸ ਉੜਮੁੜ ਟਾਂਡਾ ਨੇ ਦੂਸਰਾ ਅਤੇ ਸ਼ਰਨਪ੍ਰੀਤ ਸੈਣੀ ਸ.ਸ.ਸ.ਸ ਖਡਿਆਡਾ ਸੈਣੀਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਜੈਵਲਿਨ (ਲੜਕੀਆਂ) ਅੰਡਰ-17 ਵਿੱਚ ਮੰਨਤ ਸ.ਸ.ਸ.ਸਕੂਲ ਜਹੂਰਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਰਿਤਿਕਾ ਸ.ਸ.ਸ.ਸਕੂਲ ਬੀਣੇਵਾਲ ਨੇ ਦੂਸਰਾ ਸਥਾਨ ਅਤੇ ਵੰਸ਼ਿਕਾ ਸੈਂਟ ਜੋਸਫ ਕਾਨਵੈਂਟ ਸਕੂਲ ਮੁਕੇਰੀਆਂ ਨੇ ਤੀਸਰਾ ਸਥਾਨਹਾਸਿਲ ਕੀਤਾ ।
ਜੈਵਲਿਨ (ਲੜਕੀਆਂ) ਅੰਡਰ-19 ਵਿੱਚ ਲਗਨ ਪ੍ਰੀਤ ਕੌਰ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਕਦਕਿ ਸੁਮਨਾ ਦੇਵੀ ਸ.ਕੰ.ਸ.ਸ.ਸ. ਤਲਵਾੜਾ ਨੇ ਦੂਸਰਾ ਸਥਾਨ ਅਤੇ ਹੇਮ ਲਤਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਪ.ਸ.ਸ.ਸਕੂਲ ਪੰਡੋਰੀ ਖਜੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
600 ਮੀਟਰ ਦੌੜ (ਲੜਕੀਆਂ) ਅੰਡਰ-14 ਵਿੱਚ ਰਮਨਦੀਪ ਕੌਰ ਕੌਰ ਬਾਬਾ ਲਾਲ ਦਿਆਲ ਪ.ਸ.ਕਲੋਏ ਨੇ ਪਹੀਲਾ ਸਥਾਨ ਪ੍ਰਾਪਤ ਕੀਤਾ ਜਦਕਿ ਜੀਮਾ ਸ੍ਰੀ ਜਗਦੀਸ਼ ਰਾਮ ਸ.ਸ.ਸ.ਸਕੂਲ ਪਲਾਹੜ ਨੇ ਦੂਸਰਾ ਸਥਾਨ ਅਤੇ ਗੁਰਲੀਨ ਸ.ਹ.ਸ ਚੱਕ ਲਾਦੀਆਂ ਨੇ ਤੀਸਰਾ ਸਥਾਲ ਹਾਸਿਲ ਕੀਤਾ।
800 ਮੀਟਰ ਦੌੜ (ਲੜਕੀਆਂ) ਅੰਡਰ-19 ਵਿੱਚ ਮੁਨੀਸ਼ਾ ਦੇਵੀ ਜੇ . ਲੀ.ਕੇ. ਐਸ.ਸ.ਸ ਗਰਲਜ਼ ਸਕੂਲ ਮੁਕੇਰੀਆਂਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਜਸਲੀਨ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਪੰਡੋਰੀ ਖਜੂਰ ਨੇ ਦੂਸਰਾ ਅਤੇ ਸੁਹਾਨੀ ਸ.ਸ.ਸ.ਸਕੂਲ ਰਾਮਗੜ੍ਹ ਸੀਕਰੀ ਨੇ ਤੀਸਰਾ ਸਥਾਲ ਹਾਸਿਲ ਕੀਤਾ।
800 ਮੀਟਰ ਦੌੜ (ਲੜਕੀਆਂ) ਅੰਡਰ-17 ਵਿੱਚ ਰਿਤਿਕਾ ਸ਼ਰਮਾ ਸ.ਸ.ਸ.ਸ ਹਰਿਆਣਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਬਲਪ੍ਰੀਤ ਕੌਰ ਸ.ਕੰ.ਸ.ਸ (ਲੜਕੀਆਂ) ਟਾਂਡਾਨੇ ਦੂਸਰਾ ਸਥਾਨ ਅਤੇ ਰੀਨਾ ਰਾਣੀ ਸ.ਕੰ.ਸ.ਸ ਹਜੀਪੁਰ ਨੇ ਤੀਸਰਾ ਸਥਾਲ ਹਾਸਿਲ ਕੀਤਾ।