ਤਲਵਾੜਾ, 5 ਅਕਤੂਬਰ (ਬਲਦੇਵ ਰਾਜ ਟੋਹਲੂ)- ਦਸੂਹਾ ਹਲਕੇ ਤੋਂ ਭਾਜਪਾ ਦੇ ਇੰਚਾਰਜ ਠਾਕੁਰ ਰਘੂਨਾਥ ਸਿੰਘ ਰਾਣਾ ਪੁਰਾਣਾ ਤਲਵਾੜਾ ਨਜ਼ਦੀਕ ਬੱਸ ਸਟੈਂਡ ਨਵਯੁਵਕ ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਕਮੇਟੀ ਦੁਆਰਾ ਆਯੋਜਿਤ ਰਾਮ ਲੀਲਾ ਚ ਸ਼ਾਮਲ ਹੋਏ। ਹਰੀ ਓਮ ਸ਼ਰਮਾ, ਕੁਲਦੀਪ ਸ਼ਰਮਾ, ਰਾਜੇਸ਼ ਗੌਤਮ ਬੜੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ। ਸ਼੍ਰੀ ਰਾਮ ਲੀਲਾ ਕਮੇਟੀ ਮੈਂਬਰਾਂ ਦੇ ਸੱਦੇ ਤੇ ਭਾਜਪਾ ਇੰਚਾਰਜ ਠਾਕੁਰ ਸ਼੍ਰੀ ਰਘੁਨਾਥ ਸਿੰਘ ਰਾਣਾ ਆਪਣੀ ਟੀਮ ਭਾਜਪਾ ਮੰਡਲ ਪ੍ਰਧਾਨ ਡਾਕਟਰ ਸੁਭਾਸ਼ ਬਿੱਟੂ, ਦੀਪਕ ਡੋਗਰਾ, ਸੁਨੀਲ ਸੋਨੀ, ਦਿਨੇਸ਼ ਜੀ ਨੇ ਪਹੁੰਚ ਕੇ ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸ਼੍ਰੀ ਰਾਣਾ ਜੀ ਨੇ ਨਵਯੁਵਕ ਰਾਮਲੀਲਾ ਦੁਸਹਿਰਾ ਕਮੇਟੀ ਮੈਂਬਰਾਂ ਦੇ ਪ੍ਰਬੰਧਕਾਂ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ ਤੇ ਉਹਨਾਂ ਕਿਹਾ ਕਿ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਨਵਯੁਵਕ ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਕਮੇਟੀ ਮੈਂਬਰਾਂ ਦੇ ਪ੍ਰਬੰਧਕਾਂ ਨੇ ਸ਼੍ਰੀ ਠਾਕੁਰ ਰਘੁਨਾਥ ਸਿੰਘ ਰਾਣਾ ਅਤੇ ਉਹਨਾਂ ਨਾਲ ਆਈ ਹੋਈ ਟੀਮ ਦਾ ਦਿਲ ਦੀਆਂ ਗਹਿਰਾਈਆਂ ਨਾਲ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।