ਅਮਰੋਹ, 01 ਅਕਤੂਬਰ (ਬਲਵੀਰ ਸਿੰਘ ਬੱਲ)- ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵੱਲੋਂ ਨਜਦੀਕ ਗਰਲਜ ਸਕੂਲ ਸੈਕਟਰ 3 ਤਲਵਾੜਾ ਵਿਖੇ 2 ਅਕਤੂਬਰ 2022 ਨੂੰ 9ਵਾਂ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਭਗਵਤੀ ਜਾਗਰਣ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਿੰਸ ਜੀ ਨੇ ਦੱਸਿਆ ਕਿ
ਇਸ ਜਾਗਰਣ ਵਿੱਚ ਮਾਤਾ ਜੀ ਦਾ ਭਵਨ ਬਹੁਤ ਹੀ ਸੁੰਦਰ ਅਤੇ ਦਿੱਖ ਦਾ ਕੇਂਦਰ ਹੋਵੇਗਾ, ਜਿਸ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਦਾ ਨਕਸ਼ਾ ਦਿਖਾਇਆ ਗਿਆ ਹੋਵੇਗਾ। ਇਸ ਜਾਗਰਣ ਵਿੱਚ ਮਾਤਾ ਜੀ ਦਾ ਗੁਣਗਾਨ ਕਰਨ ਲਈ ਸੋਨੂੰ ਸੁਰਜੀਤ ਮੋਹਾਲੀ ਵਾਲੇ ਅਤੇ ਰਾਜੂ ਪਠਾਨਕੋਟ ਵਾਲਿਆਂ ਦੀ ਪਾਰਟੀ ਮਾਤਾ ਰਾਣੀ ਦੀਆਂ ਭੇਟਾਂ ਤੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਅਗਲੇ ਦਿਨ 3 ਅਕਤੂਬਰ 2022 ਨੂੰ ਮਾਤਾ ਰਾਣੀ ਜੀ ਦੇ ਨਾਮ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਜਾਗਰਣ ਕਮੇਟੀ ਵੱਲੋਂ ਸੰਗਤਾਂ ਨੂੰ ਜਾਗਰਣ ਵਿੱਚ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ। ਇਸ ਜਾਗਰਣ ਵਿੱਚ ਕਮੇਟੀ ਦੇ ਸਮੂਹ ਮੈਂਬਰ ਸੈਕਟਰੀ ਨਿਤਿਨ, ਕਾਕਾ, ਵਿੱਕੀ, ਸ਼ੇਖਰ, ਨਿਤਿਸ਼, ਸੰਜੂ, ਅਵਿਲਾਸ, ਸ਼ਤੀਸ਼, ਗੋਰਾ, ਵਿਜੇ, ਕਮਲ, ਪ੍ਰਿੰਸ ਗਿੱਲ, ਸੁਨੀਲ ਗਿੱਲ, ਰਜਨੀਸ਼ ਕੁਮਾਰ, ਰਜਿੰਦਰ, ਸੁਰੇਸ਼, ਲੱਕੀ ਆਦਿ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਉਣਗੇ।