ਤਲਵਾੜਾ, 01 ਅਕਤੂਬਰ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੀ ਸ਼ਿਵਾਲਿਕ ਪਹਾੜੀਆਂ ਦੇ ਵਿਚਕਾਰ ਪਿੰਡ ਢੁਲਾਲ ਅਤੇ ਭਟੇੜ ਦਾ ਛਿੰਝ ਮੇਲਾ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਦੋਨਾਂ ਪਿੰਡਾਂ ਦੇ ਸਰਪੰਚ ਅਤੇ ਕਮੇਟੀ ਮੈਂਬਰਾਂ ਨੇ ਬਾਬਾ ਬਲੋਟੂ ਪੀਰ ਵਿਖੇ ਜਾ ਕੇ ਮੱਥਾ ਟੇਕਿਆ,
ਉਸ ਉਪਰੰਤ ਛਿੰਝ ਮੇਲੇ ਦੀ ਸ਼ੁਰੂਆਤ ਕੀਤੀ ਗਈ। ਢੁਲਾਲ ਪਿੰਡ ਦੇ ਸਰਪੰਚ ਵਰਿੰਦਰ (ਰਾਜੂ) ਅਤੇ ਭਟੇੜ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ (ਰਾਜੂ) ਦੋਨਾਂ ਪਿੰਡਾਂ ਦੇ ਸਰਪੰਚਾਂ ਦਾ ਦੋਸਤਾਨਾ ਸਦਾ ਲਈ ਬਰਕਰਾਰ ਹੈ। ਇਹਨਾਂ ਸਰਪੰਚਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਖੇਡਾਂ ਜ਼ਰੂਰੀ ਹਨ। ਇਸ ਲਈ ਹਰ ਸਾਲ ਛਿੰਝ ਮੇਲਾ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ। ਉਹਨਾਂ ਨੇ ਸਰਕਾਰ ਕੋਲੋਂ ਮੰਗ ਰੱਖੀ ਹੈ ਕਿ ਪਬਲਿਕ ਸਟੇਡੀਅਮ ਨੂੰ ਬੇਹਤਰ ਬਣਾਉਣ ਲਈ ਜਲਦ ਤੋਂ ਜਲਦ ਗ੍ਰਾਂਟ ਜਾਰੀ ਕੀਤੀ ਜਾਵੇ।