ਤਲਵਾੜਾ, 30 ਸਤੰਬਰ (ਬਲਦੇਵ ਰਾਜ ਟੋਹਲੂ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੀਵਨ ਉਤੇ ਚਰਚਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਸੰਬੰਧੀ ਵਿਚਾਰ ਕਰਨ ਸਬੰਧੀ ਬੁੱਧੀਜੀਵੀ ਵਰਗ ਦੀ ਜ਼ਿਲ੍ਹਾ ਪੱਧਰੀ ਵਿਸ਼ੇਸ਼ ਮੀਟਿੰਗ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜੀ ਦੀ ਅਗਵਾਈ ਵਿਚ ਤਲਵਾੜਾ ਵਿਖੇ ਕਰਵਾਈ ਗਈ।
ਜਿਸ ਵਿਚ ਉਚੇਚੇ ਤੌਰ ਤੇ ਜੰਗੀ ਲਾਲ ਮਹਾਜਨ ਐਮ.ਐਲ.ਏ. ਹਲਕਾ ਮੁਕੇਰੀਆਂ, ਰਘੁਨਾਥ ਰਾਣਾ ਅਤੇ ਅਜੈ ਕੁਮਾਰ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਤੇ ਆਪਣੇ ਵਿਚਾਰ ਰੱਖੇ। ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ ਵਾਸਤੇ ਆਉਣ ਵਾਲੀਆਂ ਚੋਣਾਂ ਸੰਬੰਧੀ ਚਰਚਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਡਾਕਟਰ ਸੁਭਾਸ਼, ਸੱਤਪਾਲ ਸ਼ਾਸਤਰੀ, ਸੰਜੀਵ ਭਾਰਦਵਾਜ ਸਿੰਘ ਸੰਧੂ, ਠਾਕੁਰ ਸੁਨੀਲ ਕੁਮਾਰ, ਡਾ. ਕੁਲਦੀਪ ਸਿੰਘ, ਡਾਕਟਰ ਰਾਜੇਸ਼ ਡੋਗਰਾ, ਨਵਦੀਪ ਵਿਰਕ, ਮਿੱਠੂ, ਮਾਸਟਰ ਮਹਿੰਦਰ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ ਖਾਲਸਾ ਵੱਡੀ ਗਿਣਤੀ ਵਿੱਚ ਬੁੱਧੀਜੀਵੀ ਅਤੇ ਭਾਜਪਾ ਵਰਕਰ ਹਾਜਰ ਸਨ।