ਤਲਵਾੜਾ, 29 ਸਤੰਬਰ (ਬਲਦੇਵ ਰਾਜ ਟੋਹਲੂ)- ਤਲਵਾੜਾ ਵਿਖੇ ਸ਼ਹੀਦੇ-ਆਜ਼ਮ-ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਅਤੇ ਡਾਕਟਰ ਸੁਭਾਸ਼ ਬਿੱਟੂ ਸਰਕਲ ਪ੍ਰਧਾਨ ਬੀਜੇਪੀ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਜਿਸ ਵਿਚ ਉਚੇਚੇ ਤੌਰ ਤੇ ਸ੍ਰੀ ਜੰਗੀ ਲਾਲ ਮਹਾਜਨ ਐਮ.ਐਲ.ਏ. ਹਲਕਾ ਮੁਕੇਰੀਆਂ, ਸ਼੍ਰੀ ਰਘੁਨਾਥ ਰਾਣਾ ਹਲਕਾ ਇੰਚਾਰਜ ਦਸੂਹਾ ਅਤੇ ਸ੍ਰੀ ਅਜੀਤਪਾਲ ਸੇਖੂ ਇੰਚਾਰਜ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਣ ਤੇ ਲੋਕਾਂ ਨੂੰ ਵਧਾਈ ਦਿੱਤੀ
ਉਥੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਆਉਣ ਵਾਲੀਆਂ ਪੀੜ੍ਹੀਆਂ ਵੀ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਨੂੰ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਰਹਿਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸਤਪਾਲ ਸ਼ਾਸਤਰੀ ਜੀ, ਸੰਜੀਵ ਭਾਰਦਵਾਜ, ਵਿਨੋਦ ਮਿੱਠੂ, ਸੁਸ਼ੀਲ ਸੰਧੂ, ਵਿਜੇ ਕੁਮਾਰ, ਠਾਕੁਰ ਕੁਲਦੀਪ ਸਿੰਘ, ਸੁਖਦੇਵ ਸਿੰਘ, ਬਾਵਾ ਸਿੰਘ, ਇੰਦਰਜੀਤ ਸਿੰਘ, ਕੁਲਵਿੰਦਰ ਕੇ,ਪੀ, ਨਵਦੀਪ ਵਿਰਕ, ਡਾਕਟਰ ਸੁਖਦੇਵ ਸਿੰਘ, ਮਾਸਟਰ ਮਹਿੰਦਰ ਸਿੰਘ, ਡਾਕਟਰ ਰਜੇਸ਼ ਡੋਗਰਾ, ਕਾਮਰੇਡ ਸੰਤੋਖ ਸਿੰਘ, ਅਮਨਦੀਪ ਸਿੰਘ, ਸੁਨੀਲ ਕੁਮਾਰ ਸੋਨੀ, ਲੇਖਕ ਅਤੇ ਸਮਾਜਸੇਵੀ ਜਸਬੀਰ ਕੌਰ, ਦੀਪਕ ਕੁਮਾਰ, ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਵਰਕਰ ਹਾਜ਼ਰ ਸਨ।