ਤਲਵਾੜਾ, 28 ਸਤੰਬਰ (ਬਲਦੇਵ ਰਾਜ ਟੋਹਲੂ)- ਪੰਜਾਬ ਸਰਕਾਰ ਨੇ ਗਰੀਬਾਂ ਨੂੰ ਹਰ ਪਾਸਿਓ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਇਕ ਪਾਸੇ ਹਰ ਮੁਲਾਜ਼ਮ, S.C. ਸਮਾਜ ਧਰਨਿਆਂ ਤੇ ਪਰ ਪੰਜਾਬ ਸਰਕਾਰ ਹਰ ਅਖਬਾਰ ਹਰ ਟੀ.ਵੀ. ਚੈਨਲ ਉਪਰ ਕਹਿੰਦੀ ਕਿ ਸਾਡਾ ਕੰਮ ਬੋਲਦਾ ਪਰ ਅਸਲ ਵਿੱਚ ਮਿੱਟੀ ਦੀ ਟਰਾਲੀ 1700, ਰੇਤਾਂ ਟਰਾਲੀ 15000 ਹਜ਼ਾਰ ਨੂੰ ਵਿਕ ਰਹੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਂਈਆਂ, ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ, ਏ.ਆਈ.ਸੀ.ਸੀ. ਹਿਉਮਨ ਰਾਈਟਸ ਸਟੇਟ ਸੇਕਟਰੀ ਪੰਜਾਬ, ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਹੇ।
ਪੰਡੋਰੀ ਅਰਾਂਈਆ ਨੇ ਕਿਹਾ ਜਿਸ ਮਹਿਲਾਂ ਸ਼ਕਤੀ ਨੇ 1000 ਰੁਪਏ ਦੇ ਫਾਰਮ ਭਰ ਕੇ ਆਪ ਨੂੰ ਜਿਤਾਇਆ ਸੀ, ਮਾਨ ਜੀ ਫਿਕਰ ਨਾ ਕਰੋ ਇਹਨਾਂ ਨੇ ਸਰਕਾਰ ਡੇਗਣੀ ਫਲੋਰ ਟੇਸਟ ਦਾ ਮੌਕਾ ਵੀ ਨਹੀਂ ਦੇਣਾ ਕਿਉਂਕਿ ਪੰਜਾਬ ਦੀ ਜਨਤਾ 2024 ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਵਿੱਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਉਪਰ ਕਾਬਜ਼ ਹੋਵੇਗੀ।
ਪੰਡੋਰੀ ਅਰਾਂਈਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋਂ ਯਾਤਰਾ ਤੋ ਬੀਜੇਪੀ ਪਾਰਟੀ ਨੂੰ ਹੱਥਾਂ ਪੇਰਾ ਦੀ ਪਈ ਹੋਈ ਹੈ, ਘਬਰਾਹਟ ਵਿੱਚ ਰਾਹੁਲ ਗਾਂਧੀ ਤੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਬੀਜੇਪੀ ਜੋ ਮਰਜ਼ੀ ਕਰ ਲਵੇ 2024 ਵਿੱਚ ਕਾਂਗਰਸ ਦੀ ਸਰਕਾਰ ਹੀ ਸੱਤਾ ਵਿੱਚ ਹੋਵਗੀ, ਜੇਕਰ ਕਾਂਗਰਸ ਲੀਡਰਾਂ ਨੇ ਮੈਂ ਨਾ ਛੱਡੀ ਤੇ ਵਰਕਰਾਂ ਨਾਲ ਬੇਇਨਸਾਫ਼ੀ ਕਰਦੇ ਰਹੇ ਫਿਰ ਵਿਰੋਧੀ ਧਿਰ ਵਿੱਚ ਵੀ ਜਗਾ ਨਹੀਂ ਮਿਲੇਗੀ।