ਗੜ੍ਹਦੀਵਾਲਾ, 27ਸਤੰਬਰ (ਮਲਹੋਤਰਾ)- ਬੀਤੇ ਦਿਨ ਹੋਏ ਜਿਲਾ ਪੱਧਰੀ ਖੇਡ ਮੁਕਾਬਲਿਆ ਵਿੱਚ ਸ.ਸ.ਸ.ਸ ਧੁੱਗਾਕਲਾਂ ਦੇ ਖਿਡਾਰੀਆਂ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਅੰਡਰ-14ਸਾਲਾਂ ਲੜਕੇ ਖੋ-ਖੋ ਵਿੱਚ ਜਿਲੇ ਵਿੱਚੋਂ ਦੂਸਰਾ ਸਥਾਨ ਅਤੇ ਅੰਡਰ-17 ਸਾਲਾਂ ਲੜਕੀਆਂ ਵੱਲੋਂ ਜਿਲੇ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।
ਖੋ-ਖੋ ਵਿੱਚ ਕੁੱਲ 6 ਖਿਡਾਰੀਆਂ ਦੀ ਚੋਣ ਸਟੇਟ ਪੱਧਰ ਲਈ ਹੋਈ। ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਿਮਰਨ ਅੰਡਰ-19 ਨੇ 5000 ਮੀਟਰ ਵਿੱਚ ਗੋਲਡ ਮੈਡਲ ਅਤੇ ਅਲੋਕ ਕੁਮਾਰ ਅੰਡਰ-17 ਨੇ 800 ਮੀਟਰ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 50+ ਉਮਰ ਗਰੁੱਪ ਵਿੱਚ ਸਕੂਲ ਦੇ ਵੋਕੇਸ਼ਨਲ ਮਾਸਟਰ ਯੁੱਧਵੀਰ ਸਿੰਘ ਨੇ 400 ਮੀਟਰ ਵਿੱਚ ਦੂਸਰਾ ਅਤੇ 800 ਮੀਟਰ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਇਹਨਾਂ ਦੀ ਚੋਣ ਵੀ ਸਟੇਟ ਪੱਧਰ ਲਈ ਹੋਈ।
ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਜੀਵਨ ਕੁਮਾਰੀ ਅਤੇ ਸਮੂਹ ਸਟਾਫ ਵਲੋਂ ਖਿਡਾਰੀਆਂ ਨੂੰ ਟਰਾਫੀਆਂ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ ਲੈਕ. ਸਰੀਰਿਕ ਸਿੱਖਿਆ ਤੇ ਸ੍ਰੀ ਜਸਵਿੰਦਰ ਸਿੰਘ ਡੀ.ਪੀ.ਈ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਹੋਰ ਮਿਹਨਤ ਮਿਹਨਤ ਕਰਨ ਲਈ ਪ੍ਰੇਰਿਆ।