ਅਮਰੋਹ, 28 ਸਤੰਬਰ (ਬਲਵੀਰ ਸਿੰਘ ਬੱਲ)- ਪਿੰਡ ਮੰਗੂ ਮੇਹਰਾ ਦੇ ਸਕੂਲ ਮੈਰਾ ਵਿਖੇ ਪਹੁੰਚ ਕੇ ਸਮਾਜ ਸੇਵੀ ਸ਼੍ਰੀ ਸੁਰਿੰਦਰ ਸਿੰਘ ਓੁਰਫ ਹੈਪੀ ਠਾਕੁਰ ਜੀ ਨੇ ਆਪਣਾ 44ਵਾਂ ਜਨਮਦਿਨ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਦੇ ਕੇ ਮਨਾਇਆ।
ਓਹਨਾਂ ਵਲੋਂ ਸਮੂਹ ਸਟਾਫ ਤੇ ਬੱਚਿਆਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਸੁਰਿੰਦਰ ਸਿੰਘ ਹੈਪੀ ਜੀ ਨੂੰ ਉਸਦੇ 44ਵੇ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਲੰਬੀ ਉਮਰ ਦੀ ਕਾਮਨਾ ਕੀਤੀ।