ਤਲਵਾੜਾ, 20 ਸਤੰਬਰ (ਬਲਦੇਵ ਰਾਜ ਟੋਹਲੂ)- ਸਮੂਹ ਪਿੰਡ ਵਾਸੀਆਂ ਵਲੋਂ ਲੱਖ ਦਾਤਾ ਦੰਗਲ ਕਮੇਟੀ ਦੇ ਸਹਿਯੋਗ ਨਾਲ ਬਟਵਾੜਾ ਵਿਖੇ ਛਿੰਝ ਮੇਲਾ ਕਰਵਾਇਆ ਗਿਆ, ਇਸ ਛਿੰਝ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਨਜਦੀਕੀ ਪਿੰਡਾਂ ਦੇ ਨਾਮੀਂ ਪਹਿਲਵਾਨਾਂ ਨੇ ਅਪਣੀ ਕੁਸ਼ਤੀ ਦੇ ਜੌਹਰ ਤੇ ਕਰਤੱਵ ਵਿਖਾ ਕੇ ਅਖਾੜੇ ਵਿਚ ਖੂਬ ਰੋਣਕਾ ਬੰਨੀਆਂ। ਇਸ ਮੌਕੇ ਤੇ ਦਸੂਹਾ ਹਲਕੇ ਦੇ ਵਿਧਾਇਕ ਸ਼੍ਰੀ ਕਰਮਬੀਰ ਸਿੰਘ ਘੁੰਮਣ ਵੱਲੋ ਅਪਣੇ ਭੇਜੇ ਗਏ ਪ੍ਰਤੀਨਿਧੀ ਸ਼੍ਰੀ ਬਿੰਦੂ ਘੂੰਮਣ ਵਲੋਂ ਹਾਜਰੀ ਭਰ ਕੇ ਪਹਿਲਵਾਨਾਂ ਦੀ ਹੋਸਲਾ ਅਫਜਾਈ ਕਰਕੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਗੱਲ ਕਹੀ ਅਤੇ ਵਿਧਾਇਕ ਵਲੋਂ ਦਿੱਤੇ ਅਪਣੇ ਸੁਨੇਹੇ ਮੁਤਾਬਕ ਅਪਣੇ ਅਖਿਤਆਰ ਫੰਡ ਦੇ ਵਿੱਚੋ ਪਿੰਡ ਬਟਵਾੜਾ ਦੀ ਛਿੰਝ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਭਾਰਤੀਆਂ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਮਿਨਹਾਸ ਜੀ ਨੇ ਵੀ ਹਾਜਰੀ ਭਰਕੇ ਛਿੰਝ ਕਮੇਟੀ ਨੂੰ 3100 ਰੁਪਏ ਦਾ ਯੋਗਦਾਨ ਪਾ ਕੇ ਕਮੇਟੀ ਦਾ ਮਾਣ ਵਧਾਇਆ ਤੇ ਨਾਲ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ।
ਇਸ ਮੌਕੇ ਤੇ ਰਾਜ ਕੁਮਾਰ ਬਟਵਾੜਾ ਤੇ ਦੰਗਲ ਕਮੇਟੀ ਪ੍ਰਧਾਨ ਸ਼੍ਰੀ ਪ੍ਰਹਿਲਾਦ ਤੇ ਰਾਜ ਕੁਮਾਰ ਮੁੱਖ ਮਹਿਮਾਨਾ ਨੂੰ ਜੀ ਆਇਆਂ ਨੂੰ ਕਹਿ ਕੇ ਧੰਨਵਾਦ ਕੀਤਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਮਾਲੀ ਦੀ ਕੁਸ਼ਤੀ ਦਾ ਮੁਕਾਬਲਾ ਕੇ. ਪੀ. ਡੁਗਰਾਲ ਅਤੇ ਵਿਸ਼ਾਲ ਬਰਿੰਗਲੀ ਵਿੱਚਕਾਰ ਹੋਇਆ, ਜਿਸ ਵਿਚ ਕੇ. ਪੀ ਡੁਗਰਾਲ ਵਿਜੇਤਾ ਰਿਹਾ ਤੇ ਵਿਸ਼ਾਲ ਊਪਵਿਜੇਤਾ ਰਹੇ। ਦੰਗਲ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਹਿਲਾਦ, ਸ਼੍ਰੀ ਰਾਜ ਕੁਮਾਰ ਤੇ ਉਂਕਾਰ ਸਿੰਘ, ਸੰਜੀਵ ਮਿਨਹਾਸ, ਬਚਿੱਤਰ ਸਿੰਘ, ਵਿਵੇਕ, ਸਤੀਸ਼, ਮਲਕੀਤ, ਓਮ ਪ੍ਰਕਾਸ਼, ਕਿਸ਼ੋਰੀ, ਬਲਵੀਰ ਸਿੰਘ ਬੱਲ, ਸੰਜੀਵ ਕੁਮਾਰ ਅਤੇ ਗੋਰਵ ਕੁਮਾਰ ਨੇ ਵੱਡੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਯੂਥ ਕਲੱਬ ਬਟਵਾੜਾ ਦੇ ਵੱਲੋ 2100 ਦੇ ਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਸਟੇਜ ਰੈਫਰੀ ਦੀ ਭੂਮਿਕਾ ਰਾਜਕੁਮਾਰ, ਸ਼ਾਮ ਸਿੰਘ, ਡਾਕਟਰ ਧਰਵਾਲ ਨੇ ਬਾਖ਼ੂਬੀ ਜ਼ਿੰਮੇਵਾਰੀ ਨਾਲ ਨਿਭਾਈ। ਆਮ ਆਦਮੀ ਦੇ ਮਿਹਨਤੀ ਵਲੰਟੀਅਰ ਰਾਜ ਕੁਮਾਰ ਬਟਵਾੜਾ ਨੇ 5100 ਰੁ ਛਿੰਝ ਕਮੇਟੀ ਨੂੰ ਭੇਟ ਕੀਤੇ। ਇਸ ਛਿੰਝ ਮੇਲੇ ਵਿਚ ਦੂਰੋਂ ਦੂਰੋਂ ਨਾਮੀ ਪਹਿਲਵਾਨ ਪਹੁੰਚੇ। ਦੂਰ-ਦੁਰਾਡੇ ਤੋਂ ਆਏ ਦਰਸ਼ਕਾਂ ਨੇ ਪਹਿਲਵਾਨਾਂ ਦੀਆਂ ਕਾਂਟੇ ਦਾਰ ਕੁਸ਼ਤੀਆਂ ਦੇਖ ਕੇ ਖੂਬ ਅਨੰਦ ਲਿਆ।