ਗੜ੍ਹਦੀਵਾਲਾ, 12 ਸਤੰਬਰ (ਮਲਹੋਤਰਾ)- ਅੱਜ ਪਿੰਡ ਦਾਰਾਪੁਰ ਵਿਖੇ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੀ ਇੱਕ ਅਹਿਮ ਮੀਟਿੰਗ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਦਾਰਾਪੁਰ ਵਿਖੇ ਪਿੰਡ ਪੱਧਰੀ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਰਬਸਮਤੀ ਨਾਲ ਅਮਨਦੀਪ ਸਿੰਘ ਨੂੰ ਇਕਾਈ ਦਾਰਾਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਲਜੀਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਮਨਪ੍ਰੀਤ ਸਿੰਘ, ਹਰਕਰਨ ਸਿੰਘ, ਰਣਵੀਰ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਮਨਪ੍ਰੀਤ ਸਿੰਘ, ਰਣਧੀਰ ਸਿੰਘ, ਮਨਪ੍ਰੀਤ ਸਿੰਘ ਅਤੇ ਗੌਰਵ ਵਰਮਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ, ਰਾਜਾ ਗੋੰਦਪੁਰ, ਗੁਰਦੀਪ ਸਿੰਘ ਦਾਰਾਪੁਰ, ਬਹਾਦਰ ਸਿੰਘ ਦਾਰਾਪੁਰ, ਕੁਲਵੀਰ ਸਿੰਘ ਸਹੋਤਾ, ਸੋਨੂੰ ਦਾਰਾਪੁਰ, ਸ਼ਿੰਦਾ, ਰਣਜੀਤ ਸਿੰਘ ਲੰਬੜ ਹੁਸੈਨਪੁਰ ਅਤੇ ਪਿੰਡ ਵਾਸੀ ਹਾਜ਼ਰ ਸਨ।