ਤਲਵਾੜਾ, 11 ਸਤੰਬਰ (ਬਲਦੇਵ ਰਾਜ ਟੋਹਲੂ)- ਤਲਵਾੜਾ ਦਾ ਮਸ਼ਹੂਰ ਅਤੇ ਪੁਰਾਣਾ ਸਾਲਾਨਾ ਛਿੰਝ ਮੇਲਾ 12 ਅਤੇ 13 ਨੂੰ ਟੈਰਸ ਰੋਡ ਸਥਿਤ ਛਿੰਝ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗ੍ਰਾਮ ਸੁਧਾਰ ਦੰਗਲ ਕਮੇਟੀ ਤਲਵਾੜਾ ਦੇ ਪ੍ਰਧਾਨ ਉਂਕਾਰ ਸਿੰਘ, ਸਕੱਤਰ ਕਰਤਾਰ ਸਿੰਘ, ਖ਼ਜਾਨਚੀ ਸੁਭਾਸ਼ ਠਾਕੁਰ ਅਤੇ ਮੈਨੇਜਰ ਗੁਰਦੇਵ ਸਿੰਘ ਸਰਪੰਚ ਹਲੇੜ, ਦੀਪਕ ਠਾਕੁਰ ਨੇ ਸਾਂਝੀ ਕੀਤੀ। ਕਰੋਨਾ ਮਹਾਂਮਾਰੀ ਕਰਨ ਲਗੇ ਲਾਕ ਡਾਉਨ ਮਗਰੋਂ ਦੋ ਸਾਲਾਂ ਬਾਅਦ ਹੋ ਰਹੇ ਦੀ ਰੋਜ਼ਾ ਛਿੰਝ ਮੇਲੇ ਨੂੰ ਲੈਕੇ ਲੋਕਾਂ ਵਿਚ ਉਤਸ਼ਾਹ ਹੈ। ਪ੍ਰਬੰਧਕ ਕਮੇਟੀ ਵਲੋ ਛਿੰਝ ਮੇਲੇ ਦੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਵੱਡੀ ਮਾਲੀ ਲਈ ਇਨਾਮੀ ਰਾਸ਼ੀ 91 ਹਜ਼ਾਰ ਰੁਪਏ ਰੱਖੀ ਗਈ ਹੈ। ਜਦਕਿ ਛੋਟੀ ਮਾਲੀ ਦੀ ਇਨਾਮੀ ਰਾਸ਼ੀ ਕ੍ਰਮਵਾਰ 35 ਅਤੇ 21 ਹਜ਼ਾਰ ਰੁਪਏ ਰੱਖੀ ਗਈ ਹੈ। ਪਹਿਲੇ ਦਿਨ ਓਪਨ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਦੂਜੇ ਦਿਨ ਬੱਝਵੇਂ ਘੋਲ਼ ਕਰਵਾਏ ਜਾਣਗੇ। ਛਿੰਝ ਮੇਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਹਰਿਆਣਾ, ਦਿੱਲੀ ਅਤੇ ਯੂਪੀ ਤੋਂ ਨਾਮਵਰ ਪਹਿਲਵਾਨ ਸ਼ਿਰਕਤ ਕਰ ਰਹੇ ਹਨ।