ਗੜ੍ਹਦੀਵਾਲਾ, 11 ਸਤੰਬਰ (ਮਲਹੋਤਰਾ)- ਜ਼ੋਨ ਦਸੂਹਾ ਅੰਡਰ-17 ਲੜਕਿਆਂ ਦੀ ਹੈਂਡਬਾਲ ਟੀਮ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ, ਸਰਕਾਰੀ ਹਾਈ ਸਕੂਲ ਪੱਸੀ ਕੰਢੀ ਅਤੇ ਸਰਕਾਰੀ ਹਾਈ ਸਕੂਲ ਕਾਲੋਵਾਲ ਦੇ ਬੱਚਿਆਂ ਨੇ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜੀਆਂ ਵਿਖੇ ਹੋਏ ਜ਼ਿਲਾ ਟੂਰਨਾਮੈਂਟ ਵਿਚ ਤੀਸਰਾ ਸਥਾਨ ਹਾਸਲ ਕੀਤਾ, ਇਸ ਟੂਰਨਾਮੈਂਟ ਵਿੱਚ ਸੰਤ ਬਾਬਾ ਇੰਦਰ ਦਾਸ ਜੀ ਡੇਰਾ ਸੱਤ ਸਾਹਿਬ ਮੇਘੋਵਾਲ ਗੰਜੀਆਂ ਜੀ ਨੇ ਬੱਚਿਆਂ ਨੂੰ 2100 ਰੁਪਏ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਬਹਾਦਰ ਸਿੰਘ, ਜਗਦੀਸ਼ ਸਿੰਘ ਪੀ.ਟੀ.ਆਈ, ਗੁਰਦੇਵ ਸਿੰਘ ਡੀ.ਪੀ. ਈ., ਮਨਜੀਤ ਸਿੰਘ ਮੰਡ, ਮਨਦੀਪ ਸਿੰਘ ਹਾਜ਼ਰ ਸਨ।