ਤਲਵਾੜਾ, 9 ਸਤੰਬਰ (ਬਲਦੇਵ ਰਾਜ ਟੋਹਲੂ)- ਤਲਵਾੜਾ ਬਲਾਕ ਦੇ ਪਿੰਡ ਭਵਨੌਰ ਵਿਖੇ ਵਰਿੰਦਰ ਸਿੰਘ ਦਾ ਮੀਂਹ ਪੈਣ ਨਾਲ਼ ਅਚਾਨਕ ਘਰ ਡਿੱਗ ਗਿਆ। ਜਿਸ ਵਿੱਚ ਪਰਿਵਾਰ ਬਾਲ-ਬਾਲ ਬੱਚਿਆਂ, ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ।
ਮਨਹਾਸ ਨੇ ਕਿਹਾ ਕੇ ਪ੍ਰਮਾਤਮਾ ਦਾ ਸ਼ੁਕਰ ਹੈ ਮਕਾਨ ਡਿੱਗਣ ਵੇਲ਼ੇ ਪਰਿਵਾਰ ਘਰ ਤੋਂ ਬਾਹਰ ਸੀ। ਉਨ੍ਹਾਂ ਬੀ.ਡੀ.ਪੀ.ਓ. ਤਲਵਾੜਾ ਦੇ ਨਾਲ਼ ਗੱਲ ਕਰਕੇ ਪੀੜਤ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਯਨਾ ਦੇ ਤਹਿਤ ਗ੍ਰਾੰਟ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕੇ ਦੁੱਖ ਦੀ ਗੱਲ ਹੈ ਕੇ ਇੱਕ ਹਫ਼ਤਾ ਗਰੀਬ ਪਰਿਵਾਰ ਦਾ ਘਰ ਡਿੱਗੇ ਨੂੰ ਹੋ ਗਏ ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ, ਸਰਕਾਰ ਦਾ ਕੋਈ ਨੁਮਾਇੰਦਾ ਪੀੜਤ ਪਰਿਵਾਰ ਨੂੰ ਮਿਲਣ ਤੱਕ ਨਹੀਂ ਪਹੁੰਚਿਆ।
ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ, ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਲੋਕ ਆਪ ਪਾਰਟੀ ਨੂੰ ਕਰਾਰਾ ਜਵਾਵ ਦੇਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਜਲਦੀ ਸਰਵੇ ਕਰਕੇ ਪੀੜਤ ਪਰਿਵਾਰ ਦੀ ਵਿੱਤੀ ਮੱਦਦ ਕੀਤੀ ਜਾਵੇ। ਇਸ ਮੋਕੇ ਵਿਜੇ ਸ਼ਰਮਾ, ਰਣਵੀਰ ਸਿੰਘ, ਵਿਨੋਦ ਮਿੱਠੂ, ਰਮਨ ਗੋਲਡੀ, ਵਿਨੋਦ ਗਾਂਗਲ਼ੀ, ਜਰਨੈਲ਼ ਸਿੰਘ, ਸੁਰਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।