ਗੜਦੀਵਾਲਾ, 7 ਸਤੰਬਰ (ਮਲਹੋਤਰਾ}- ਨਜਦੀਕੀ ਪਿੰਡ ਮਸਤੀਵਾਲ ਵਿਖੇ ਉੱਘੇ ਸਮਾਜ ਸੇਵਕ ਅਤੇ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੇ ਸੁਭਾਸ਼ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਸਤੀਵਾਲ਼ ਨੂੰ ਇਲਾਜ ਲਈ ਮਾਲੀ ਸਹਾਇਤਾ ਭੇਂਟ ਕੀਤੀ। ਜਿਕਰਯੋਗ ਹੈ ਕਿ ਬੀਤੇ ਦਿਨੀਂ ਪਹਿਲਾਂ ਸੁਭਾਸ਼ ਸਿੰਘ ਦੀ ਲੱਤ ਤੇ ਹਾਦਸੇ ਕਾਰਨ ਗੰਭੀਰ ਸੱਟ ਲੱਗਣ ਕਾਰਨ ਉਹ ਮੰਜੇ ਤੇ ਜੇਰੇ ਇਲਾਜ ਹੈ ਅਤੇ ਸੁਭਾਸ਼ ਸਿੰਘ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ ।ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਮੇਰਾ ਧਰਮ ਹੈ ਅਤੇ ਮੈਂ ਇਹ ਸੇਵਾ ਸਦਾ ਹੀ ਕਰਦਾ ਰਹਾਂਗਾ ।
ਇਸ ਮੌਕੇ ਪ੍ਰੀਤਮ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਸ. ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕੀਤਾ ।
ਇਸ ਮੌਕੇ ਉਨ੍ਹਾ ਦੇ ਨਾਲ ਜਿਲਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮੇਂ ਸਮੇ ਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ ਬਣਦਾ ਹੈ।ਇਸ ਲਈ ਸਾਨੂੰ ਆਪਣੀ ਨੇਕ ਕਮਾਈ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਮਨਜੀਤ ਸਿੰਘ ਦਸੂਹਾ, ਪ੍ਰੀਤਮ ਸਿੰਘ , ਸਤਪਾਲ ਡਡਵਾਲ, ਓਮ ਸਿੰਘ, ਰਮੇਸ਼ ਸਿੰਘ, ਪ੍ਰਮਾ ਨੰਦ ਭਾਟੀਆ, ਨਿਰਮਲਾ ਦੇਵੀ ਅਤੇ ਪਿੰਡ ਵਾਸੀ ਮੌਜੂਦ ਸਨ ।