ਤਲਵਾੜਾ, 7 ਸਤੰਬਰ (ਬਲਦੇਵ ਰਾਜ ਟੋਹਲੂ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਤਿੰਨ ਦਿਨਾ ਖੇਡ ਮੇਲਾ ਬਲਾਕ ਹਾਜੀਪੁਰ ਦੇ ਸ਼ਹੀਦ ਖੇਮ ਸਿੰਘ ਸਟੇਡੀਅਮ ਸਿੰਘੋਵਾਲ ਵਿਖੇ ਜਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਡੀ. ਐਮ. ਸਪੋਰਟਸ ਦਲਜੀਤ ਸਿੰਘ ਦੀ ਦੇਖ ਰੇਖ ਹੇਠ ਮੁਕੰਮਲ ਹੋਇਆ।
ਅੱਜ ਤੀਸਰੇ ਅਤੇ ਆਖ਼ਰੀ ਦਿਨ ਫ਼ੁੱਟਬਾਲ, ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਆਗੂ ਉਪਦੇਸ਼ ਸਿੰਘ ਰਾਣਾ ਵੱਲੋਂ ਕੀਤਾ ਗਿਆ। ਬਿਧੀ ਚੰਦ ਪਠਾਨੀਆ ਵੱਲੋਂ ਲੋਕ-ਸਾਜ ਵੰਝਲੀ ਨਾਲ਼ ਮਾਹੌਲ ਸੰਗੀਤਮਈ ਬਣਾ ਦਿੱਤਾ। ਇਸ ਮੌਕੇ ਸਰਪੰਚ ਸੰਗੀਤਾ ਰਾਮਗੜ੍ਹੀਆ ਸਿੰਘੋਵਾਲ, ਜੋਗੀ ਕਿੱਕ ਬਾਕਸਿੰਗ ਕੋਚ, ਅਮਨਦੀਪ ਕੌਰ ਕੋਚ, ਡਾ. ਸੰਦੀਪ ਕੌਰ ਸਿਹਤ ਵਿਭਾਗ, ਵਿਕਾਸ ਮਹਾਜਨ, ਨਰਿੰਦਰ ਸਿੰਘ ਹਾਜੀਪੁਰ, ਜਿਲ੍ਹਾ ਮੀਡੀਆ ਕੁਆਡੀਨੇਟਰ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵਿਸ਼ੇਸ਼ ਤੌਰ ਤੇ ਹਾਜਰ ਸਨ।
ਅੱਜ ਦੇ ਖੇਡ ਮੁਕਾਬਲੇ ਵਿੱਚ ਨੈਸ਼ਨਲ ਸਟਾਇਲ ਕਬੱਡੀ ਅੰਡਰ 17 ਵਿੱਚ ਸਰਕਾਰੀ ਮਿਡਲ ਸਕੂਲ ਧਾਮੀਆਂ ਨੂੰ ਹਰਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀ ਟੀਮ ਜੇਤੂ ਰਹੀ। ਫੁੱਟਬਾਲ ਮੁਕਾਬਲੇ ਵਿੱਚ ਅੰਡਰ 17 ਵਿੱਚ ਘਗਵਾਲ ਨੂੰ ਹਰਾ ਕੇ ਸਿੰਘੋਵਾਲ ਜੇਤੂ ਰਹੀ ਜਦਕਿ ਅੰਡਰ 21-40 ਵਿੱਚ ਬਰੋਟਾ ਨੂੰ ਹਰਾ ਕੇ ਸ਼ਹੀਦ ਨਰੇਸ਼ ਕਲੱਬ ਸਿੰਘੋਵਾਲ ਦੀ ਟੀਮ ਜੇਤੂ ਰਹੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸੱਤਿਆ ਦੇਵੀ ਪਤਨੀ ਸ਼ਹੀਦ ਖੇਮ ਸਿੰਘ, ਠਾਕੁਰ ਜਗਦੀਪ ਸਿੰਘ ਪ੍ਰਧਾਨ ਖੇਮ ਸਿੰਘ ਸਪੋਰਟਸ ਕਲੱਬ, ਜੀ.ਓ.ਜੀ. ਨਵਦੀਪ ਰਾਣਾ, ਸੂਬੇਦਾਰ ਹਰਭਜਨ ਸਿੰਘ, ਕਿਸ਼ੋਰ ਰਾਣਾ, ਤਿਲਕ ਰਾਜ, ਸੁਰਿੰਦਰਪਾਲ, ਬਲਵਿੰਦਰ ਕੌਰ, ਪ੍ਰਿਥੀਪਾਲ ਸਿੰਘ, ਰਾਮ ਕਿਸ਼ੋਰ ਸ਼ਰਮਾ, ਅਨਿਲ ਰਾਣਾ, ਮਨਿੰਦਰ ਸਿੰਘ, ਵਿਪਨ ਕੁਮਾਰ, ਨਰੇਸ਼ ਕੁਮਾਰ, ਸੋਨੀਆ ਭਾਰਦਵਾਜ, ਸੀਮਾ, ਨੀਨਾ ਠਾਕੁਰ, ਆਸ਼ਾ ਦੇਵੀ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ, ਸਿੰਘ, ਰਣਜੀਤ ਕੌਰ, ਦਲੀਪ ਕੁਮਾਰ, ਸੰਦੀਪ ਕੁਮਾਰ, ਹਰੀ ਓਮ, ਰਾਜੇਸ਼ ਚਿੱਬ, ਸੁਰਜੀਤ ਸਿੰਘ, ਪੂਨਮ ਰਾਣੀ, ਮੋਨਿਕਾ ਠਾਕੁਰ, ਉਪਦੇਸ਼ ਸਿੰਘ, ਦੀਵਾਨ ਸਿੰਘ, ਅਮਿਤ ਵਸ਼ਿਸ਼ਟ, ਕਿਰਨਜੀਤ ਕੌਰ, ਸੁਰਿੰਦਰਪਾਲ ਫਾਰਮਾਸਿਸਟ, ਅੱਗ ਬੁਝਾਉ ਦਸਤੇ ਵਿੱਚ ਅਸ਼ਵਨੀ ਕੁਮਾਰ ਦੀ ਟੀਮ, ਪੰਚ ਸਰਪੰਚ ਅਤੇ ਖੇਡ ਪ੍ਰੇਮੀ ਹਾਜਰ ਸਨ।