ਗੜ੍ਹਦੀਵਾਲ, 05 ਸਤੰਬਰ (ਮਲਹੋਤਰਾ)- ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਰੇਸ਼ ਡਡਵਾਲ ਜੀ, ਡਾਇਰੈਕਟਰ ਸ਼੍ਰੀਮਤੀ ਰਿੰਪੀ ਡਡਵਾਲ ਜੀ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਸੁਖਜਿੰਦਰ ਕੌਰ ਜੀ ਦੀ ਦੇਖ-ਰੇਖ ਵਿੱਚ ‘ਟੀਚਰਸ ਡੇ’ ਮਨਾਇਆ ਗਿਆ। ਸਕੂਲ ਦੇ ਬੱਚਿਆਂ ਨੇ ਅਧਿਆਪਕਾਵਾਂ ਦੇ ਨਾਲ ਮਿਲ ਕੇ ਕੇਕ ਕੱਟਿਆ। ਬੱਚਿਆਂ ਨੇ ਖੁਸ਼ੀ ਦੇ ਤੌਰ ਤੇ ਅਧਿਆਪਕਾਵਾਂ ਨੂੰ ਪੈਨ ਅਤੇ ਕਈ ਹੋਰ ਤਰ੍ਹਾਂ ਦੇ ਤੋਹਫੇ ਦਿੱਤੇ। ਬੱਚਿਆਂ ਨੂੰ ਅਧਿਆਪਕਾਵਾਂ ਨੇ ‘ਟੀਚਰਸ ਡੇ’ ਦੇ ਮਹੱਤਵ ਬਾਰੇ ਦੱਸਿਆ ਕਿ ਦੇਸ਼ ਦੇ ਪਹਿਲੇ ਉਪ-ਰਾਸ਼ਟਪਤੀ ਅਤੇ ਦੂਸਰੇ ਰਾਸ਼ਟਰਪਤੀ ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1988 ਨੂੰ ਹੋਇਆ ਸੀ। ਇਸ ਦਿਨ ਦੇ ਜਸ਼ਨ ਵਿੱਚ ਹਰ ਸਾਲ 5 ਸਤੰਬਰ ਨੂੰ ਦੇਸ਼ ਵਿੱਚ ‘ਅਧਿਆਪਕ ਦਿਵਸ ‘ ਮਨਾਇਆ ਜਾਂਦਾ ਹੈ। ਇਸ ਮੌਕੇ ਸਾਰੇ ਅਧਿਆਪਕ ਅਤੇ ਬੱਚੇ ਬਹੁਤ ਖੁਸ਼ ਸਨ।