ਤਲਵਾੜਾ, 6 ਸਤੰਬਰ (ਬਲਦੇਵ ਰਾਜ ਟੋਹਲੂ)- ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਤਿੰਨ ਦਿਨਾ ਬਲਾਕ ਪੱਧਰੀ ਖੇਡ ਮੇਲਾ ਸ਼ਹੀਦ ਖ਼ੇਮ ਸਿੰਘ ਸਟੇਡੀਅਮ ਸਿੰਘੋਵਾਲ ਵਿਖੇ ਅੱਜ ਦੂਸਰੇ ਦਿਨ ਫ਼ੁੱਟਬਾਲ, ਅਥਲੈਟਿਕਸ, ਨੈਸ਼ਨਲ ਸਟਾਈਲ ਕਬੱਡੀ ਅਤੇ ਰੱਸਾ-ਕੱਸੀ ਦੇ ਮੁਕਾਬਲੇ ਕਰਵਾਏ ਗਏ। ਅੱਜ ਦੇ ਟੂਰਨਾਮੈਂਟ ਦਾ ਉਦਘਾਟਨ ਕਰਨ ਗੁਰਪ੍ਰੀਤ ਸਿੰਘ ਜਿਲ੍ਹਾ ਖੇਡ ਅਫ਼ਸਰ ਅਤੇ ਪ੍ਰਿੰ. ਬਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਜਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਸਿਹਤਮੰਦ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਂਦੀਆਂ ਹਨ। ਇਸ ਮੌਕੇ ਜੋਗੀ ਕਿੱਕ ਬਾਕਸਿੰਗ ਕੋਚ, ਡਾ. ਸੰਦੀਪ ਕੌਰ ਸਿਹਤ ਵਿਭਾਗ, ਵਿਕਾਸ ਮਹਾਜਨ, ਨਰਿੰਦਰ ਸਿੰਘ ਹਾਜੀਪੁਰ, ਜਿਲ੍ਹਾ ਮੀਡੀਆ ਕੁਆਡੀਨੇਟਰ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵਿਸ਼ੇਸ਼ ਤੌਰ ਤੇ ਹਾਜਰ ਸਨ।
ਅੱਜ ਦੇ ਖੇਡ ਮੁਕਾਬਲੇ ਵਿੱਚ ਅਥਲੈਟਿਕਸ ਪੰਜ ਹਜਾਰ ਮੀਟਰ ਅੰਡਰ 21 ਵਿੱਚ ਰਿਸ਼ਬ ਰਾਣਾ ਨੇ ਪਹਿਲਾ ਅਤੇ ਜਤਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ 21-40 ਵਿੱਚ ਮਨਨ ਡਡਵਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 17 ਸੌ ਮੀਟਰ ਦੌੜ ਵਿੱਚ ਲੜਕੀਆਂ ਦੇ ਵਰਗ ਵਿੱਚ ਮਮਤਾ ਪਹਿਲੇ ਸਥਾਨ ਤੇ ਰਹੀ ਜਦਕਿ ਲੜਕਿਆਂ ਵਿੱਚ ਜਸ਼ਨਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 14 ਸੌ ਮੀਟਰ ਵਿੱਚ ਰਿਤੂ ਬਾਲਾ ਪਹਿਲੇ ਸਥਾਨ ਤੇ ਰਹੀ ਜਦਕਿ ਲੜਕਿਆਂ ਵਿੱਚ ਦੀਵਿਆਂਸ਼ ਪਹਿਲੇ ਸਥਾਨ ਤੇ ਰਹੇ।
ਅੰਡਰ 21 ਵਿੱਚ 100 ਮੀਟਰ ਦੌੜ ਵਿੱਚ ਰਘੂ ਡਡਵਾਲ ਨੇ ਪਹਿਲਾ ਪ੍ਰਾਪਤ ਕੀਤਾ।
ਅੰਡਰ 14 ਛੇ ਸੌ ਮੀਟਰ ਲੜਕੀਆਂ ਵਿੱਚ ਰਿਤੂ ਬਾਲਾ ਅਤੇ ਲੜਕਿਆਂ ਵਿੱਚ ਕਮਲ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ17 ਅੱਠ ਸੌ ਮੀਟਰ ਲੜਕੀਆਂ ਵਿੱਚ ਮਮਤਾ ਚੌਧਰੀ ਅਤੇ ਲੜਕਿਆਂ ਵਿੱਚ ਅਨਮੋਲ ਚਿਬ ਪਹਿਲਾ ਸਥਾਨ ਤੇ ਰਹੇ।
ਅੰਡਰ 21 ਅੱਠ ਸੌ ਮੀਟਰ ਲੜਕਿਆਂ ਵਿੱਚ ਪਾਰਸ ਜੇਤੂ ਰਿਹਾ।
ਪੰਜਾਹ ਸਾਲ ਤੋਂ ਉੱਪਰ ਵਰਗ ਵਿੱਚ ਸਤੀਸ਼ ਕੁਮਾਰ ਨੇ ਅੱਠ ਸੌ ਮੀਟਰ ਅਤੇ ਚਾਰ ਸੌ ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 14 ਦੋ ਸੌ ਮੀਟਰ ਦੌੜ ਵਿੱਚ ਲੜਕੀਆਂ ਵਿੱਚ ਜੀਆ ਅਤੇ ਲੜਕਿਆਂ ਵਿੱਚ ਨਮਨ ਡਡਵਾਲ ਪਹਿਲੇ ਸਥਾਨ ਤੇ ਰਹੇ।
ਅੰਡਰ 17 ਦੋ ਸੌ ਮੀਟਰ ਲੜਕੀਆਂ ਵਿੱਚ ਸ਼ਾਲਿਨੀ ਅਤੇ ਲੜਕਿਆਂ ਵਿੱਚ ਮੋਹਿਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 21 ਪੰਦਰਾਂ ਸੌ ਮੀਟਰ ਲੜਕਿਆਂ ਵਿੱਚ ਪਾਰਸ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 17 ਚਾਰ ਸੌ ਮੀਟਰ ਲੜਕੀਆਂ ਵਿੱਚ ਮਹਿਕ ਅਤੇ ਲੜਕਿਆਂ ਵਿੱਚ ਜਸ਼ਨਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 21 ਚਾਰ ਸੌ ਮੀਟਰ ਦੌੜ ਵਿੱਚ ਯੋਗੇਸ਼ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 21 ਪੰਦਰਾਂ ਸੌ ਮੀਟਰ ਅਤੇ ਚਾਰ ਸੌ ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 21-40 ਦੋ ਸੌ ਮੀਟਰ ਦੌੜ ਵਿੱਚ ਸ਼ਵਿੰਦਰ ਸਿੰਘ ਪਹਿਲੇ ਸਥਾਨ ਤੇ ਰਿਹਾ।
ਅੰਡਰ 21-40 ਸ਼ਾਟਪੁੱਟ ਅਤੇ ਲੌਂਗ ਜੰਪ ਵਿੱਚ ਡੀ. ਪੀ. ਈ. ਮਨਿੰਦਰ ਸਿੰਘ ਕੰਨਿਆ ਸਕੂਲ ਹਾਜੀਪੁਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਅੰਡਰ 21-40 ਪੰਦਰਾਂ ਸੌ ਮੀਟਰ ਲੜਕਿਆਂ ਵਿੱਚ ਚਾਹਿਲ ਸਿੰਘ ਪਹਿਲੇ ਸਥਾਨ ਤੇ ਰਿਹਾ।
ਅੰਡਰ 14 ਸ਼ਾਟ ਪੁੱਟ ਲੜਕੀਆਂ ਵਿੱਚ ਅੰਕਿਤਾ ਅਤੇ ਲੜਕਿਆਂ ਵਿੱਚ ਧਰੁਵ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 17 ਸ਼ਾਟ ਪੁੱਟ ਵਿੱਚ ਵਿਵੇਕ ਚੌਧਰੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 14 ਲੌਂਗ ਜੰਪ ਲੜਕੀਆਂ ਵਿੱਚ ਸਮੀਕਸ਼ਾ ਅਤੇ ਲੜਕਿਆਂ ਵਿੱਚ ਨਮਨ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ 17 ਲੌਂਗ ਜੰਪ ਲੜਕੀਆਂ ਵਿੱਚ ਕੋਮਲ ਡਡਵਾਲ ਅਤੇ ਲੜਕਿਆਂ ਵਿੱਚ ਵਿਵੇਕ ਪਹਿਲੇ ਨੰਬਰ ਤੇ ਰਹੇ।
ਅੰਡਰ 21 ਲੌਂਗ ਜੰਪ ਲੜਕਿਆਂ ਵਿੱਚ ਪਾਰਸ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਕਬੱਡੀ ਅੰਡਰ 14 ਅਤੇ 17 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀ ਟੀਮ ਜੇਤੂ ਰਹੀ ਜਦਕਿ ਅੰਡਰ 21 ਵਿੱਚ 5911 ਕਲੱਬ ਜੇਤੂ ਰਿਹਾ।
ਰੱਸਾ-ਕੱਸੀ ਅੰਡਰ 14 ਲੜਕੀਆਂ ਅਤੇ ਲੜਕਿਆਂ ਵਿੱਚ ਸਿੰਘੋਵਾਲ ਦੀਆਂ ਟੀਮਾਂ ਜੇਤੂ ਰਹੀਆਂ ਜਦਕਿ ਅੰਡਰ 17 ਅਤੇ ਅੰਡਰ 21 ਲੜਕੀਆਂ ਵਿੱਚ ਸਰਕਾਰੀ ਕੰਨਿਆ ਸਕੂਲ ਹਾਜੀਪੁਰ ਜੇਤੂ ਰਿਹਾ ਅਤੇ ਲੜਕਿਆਂ ਵਿੱਚ ਕਮਾਹੀ ਦੇਵੀ ਦੀ ਟੀਮ ਜੇਤੂ ਰਹੀ। ਰੱਸਾ ਕੱਸੀ ਦੇ 21-40 ਵਰਗ ਵਿੱਚ ਸਿੰਘਪੁਰ ਜੱਟਾਂ ਜੇਤੂ ਰਿਹਾ।
ਫੁੱਟਬਾਲ ਮੁਕਾਬਲੇ ਵਿੱਚ ਅੰਡਰ 21 ਲੜਕਿਆਂ ਵਿੱਚ ਇੱਟੀਆਂ ਦੀ ਟੀਮ ਜੇਤੂ ਰਹੀ ਜਦਕਿ ਅੰਡਰ 21-40 ਵਿੱਚ ਬਰੋਟਾ ਦੀ ਟੀਮ ਜੇਤੂ ਰਹੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਦਿਆਲ ਸਿੰਘ, ਪ੍ਰਿਥੀਪਾਲ ਸਿੰਘ, ਰਾਮ ਕਿਸ਼ੋਰ ਸ਼ਰਮਾ, ਅਨਿਲ ਰਾਣਾ, ਮਨਿੰਦਰ ਸਿੰਘ, ਵਿਪਨ ਕੁਮਾਰ, ਨਰੇਸ਼ ਕੁਮਾਰ, ਸੋਨੀਆ ਭਾਰਦਵਾਜ, ਸੀਮਾ, ਨੀਨਾ ਠਾਕੁਰ, ਆਸ਼ਾ ਦੇਵੀ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ, ਸਿੰਘ, ਰਣਜੀਤ ਕੌਰ, ਦਿਲੀਪ ਕੁਮਾਰ, ਸੰਦੀਪ ਕੁਮਾਰ, ਹਰੀ ਓਮ, ਮੋਨਿਕਾ ਸ਼ਰਮਾ, ਰਾਜੇਸ਼ ਚਿੱਬ, ਸੁਰਜੀਤ ਸਿੰਘ, ਪੂਨਮ ਰਾਣੀ, ਮੋਨਿਕਾ ਠਾਕੁਰ, ਸੂਬੇਦਾਰ ਹਰਭਜਨ ਸਿੰਘ ਮੈਂਬਰ ਪੰਚਾਇਤ, ਨਵਦੀਪ ਸਿੰਘ ਰਾਣਾ ਜੀ. ਓ. ਜੀ., ਠਾਕੁਰ ਉਪਦੇਸ਼ ਸਿੰਘ, ਦੀਵਾਨ ਸਿੰਘ, ਕਿਰਨਜੀਤ ਕੌਰ, ਸੁਰਿੰਦਰਪਾਲ ਫਾਰਮਾਸਿਸਟ, ਅੱਗ ਬੁਝਾਉ ਦਸਤੇ ਵਿੱਚ ਅਸ਼ਵਨੀ ਕੁਮਾਰ ਦੀ ਟੀਮ, ਪੰਚ ਸਰਪੰਚ ਅਤੇ ਖੇਡ ਪ੍ਰੇਮੀ ਹਾਜਰ ਸਨ।