ਤਲਵਾੜਾ, 3 ਸਤੰਬਰ (ਬਲਦੇਵ ਰਾਜ ਟੋਹਲੂ): ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ਤਹਿਤ ਜਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵੱਲੋਂ ਬਲਾਕ ਤਲਵਾੜਾ ਦੇ ਖ਼ਮਤਾ ਪੱਤੀ (ਭਵਨੌਰ) ਦੇ ਖੇਡ ਸਟੇਡੀਅਮ ਵਿੱਚ ਤਿੰਨ ਦਿਨਾ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿੱਚ ਅਖ਼ੀਰਲੇ ਦਿਨ ਇਨਾਮ ਵੰਡ ਸਮਾਗਮ ਵਿੱਚ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਹ ਖੇਡ ਮੇਲਾ ਮੀਲ ਪੱਥਰ ਸਾਬਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਭਵਨੌਰ ਦੇ ਇਸ ਸਟੇਡੀਅਮ ਨੂੰ ਹੋਰ ਵਿਕਸਿਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਤਾਂ ਕਿ ਨੌਜਵਾਨ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰ ਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੌਸ਼ਨ ਕਰਨ। ਡੀ.ਐਮ. ਸਪੋਰਟਸ ਦਲਜੀਤ ਸਿੰਘ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਖੇਡ ਮੇਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਡਾ.ਵਿਸ਼ਾਲ ਧਰਵਾਲ ਵੱਲੋਂ ਡੋਗਰੀ ਬੋਲੀ ਵਿੱਚ ਪੇਸ਼ ਕਵਿਤਾ ਨੂੰ ਖ਼ੂਬ ਪਸੰਦ ਕੀਤਾ ਗਿਆ। ਬਲਾਕ ਨੋਡਲ ਅਫ਼ਸਰ ਪ੍ਰਿੰ. ਵੀਨਾ ਬੱਧਣ ਵੱਲੋਂ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ। ਜਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਗਿੱਲ, ਥਾਣਾ ਮੁਖੀ ਹਰਗੁਰਦੇਵ ਸਿੰਘ, ਸਰਪੰਚ ਰੀਨਾ ਰਾਣੀ, ਆਪ ਆਗੂ ਅਰੁਣਾ ਬਾਲਾ, ਗੁਰਪ੍ਰੀਤ ਸਿੰਘ ਲਵਲੀ, ਵਿਕਰਾਂਤ ਜੋਤੀ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਤਿੰਨ ਦਿਨ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਕਬੱਡੀ , ਖੋ-ਖੋ, ਵਾਲੀਵਾਲ, ਰੱਸਾ-ਕੱਸੀ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਹਰ ਰੋਜ ਦੀ ਤਰ੍ਹਾਂ ਅੱਜ ਵੀ ਲੋਕਾਂ ਨੇ ਭਰਵੀ ਸ਼ਮੂਲੀਅਤ ਕੀਤੀ। ਅੱਜ ਦੇ ਖੇਡ ਮੁਕਾਬਲਿਆਂ ਦੇ ਜੇਤੂਆਂ ਦਾ ਵੇਰਵਾ ਇਸ ਪ੍ਰਕਾਰ ਰਿਹਾ। ਅੰਡਰ-14 ਕਬੱਡੀ ਲੜਕੇ ਪਲਾਹੜ ਦੀ ਟੀਮ ਸੈਕਟਰ ਇੱਕ ਤਲਵਾੜਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।
ਇਸ ਤਿੰਨ ਦਿਨਾਂ ਖੇਡ ਮੇਲੇ ਵਿੱਚ ਜ਼ੋਨ ਮੁਖੀ ਅਨਿਲ ਰਾਣਾ, ਅਮਨਦੀਪ ਕੌਰ , ਜੋਗੀ ਹੁਸ਼ਿਆਰਪੁਰ, ਬਾਸਕਟਬਾਲ ਕੋਚ, ਜੋਗੀ ਕਿੱਕ ਬਾਕਸਿੰਗ ਕੋਚ ਤੋਂ ਇਲਾਵਾ ਬਬਲੂ ਰਾਣਾ, ਵਿਕਾਸ ਮਹਾਜਨ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਬੱਡਲਾ, ਪਰਮਿੰਦਰ ਸਿੰਘ, ਨਰੇਸ਼ ਕੁਮਾਰ, ਕਮਾਹੀ ਦੇਵੀ, ਮਨਿੰਦਰ ਸਿੰਘ, ਸਰਬਜੀਤ ਸਿੰਘ, ਰਾਜ਼ੇਸ ਚਿੱਬ, ਪ੍ਰਿਥੀਪਾਲ ਸਿੰਘ, ਸੋਨੀਆ, ਆਸ਼ਾ ਦੇਵੀ, ਸੀਮਾ, ਮੋਨਿਕਾ ਸ਼ਰਮਾ, ਮੋਨਿਕਾ, ਸੁਰਜੀਤ ਸਿੰਘ, ਅਮਿਤ ਵਸ਼ਿਸ਼ਟ, ਹੈੱਡ ਮਾਸਟਰ ਰਾਮ ਭਜਨ ਚੌਧਰੀ, ਰਾਹੁਲ ਠਾਕੁਰ, ਗੁਰਵਿੰਦਰ ਸਿੰਘ ਪੰਨੂ, ਗੁਰਦੇਵ ਸਿੰਘ, ਹਰਜਿੰਦਰ ਸਿੰਘ, ਵਿਪਨ ਕੁਮਾਰ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਅਨਿਲ ਸ਼ਰਮਾ, ਪਵਨ ਕੁਮਾਰ, ਖੇਡ ਵਿਭਾਗ ਦੀ ਸਮੁੱਚੀ ਟੀਮ, ਵੱਖ-ਵੱਖ ਸਕੂਲਾਂ ਤੋਂ ਆਏ ਲੈਕਚਰਾਰ ਡੀ.ਪੀ.ਈ, ਪੀ.ਟੀ.ਆਈ., ਸਿਹਤ ਵਿਭਾਗ ਅਤੇ ਜੀ.ਓ.ਜੀ. ਟੀਮ ਵਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਖੇਡ ਮੇਲੇ ਦੇ ਅਖ਼ੀਰਲੇ ਦਿਨ ਬੇਹੱਦ ਖ਼ਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਆਈਆਂ ਰੁਕਾਵਟਾਂ ਦੇ ਬਾਵਜੂਦ ਦਰਸ਼ਕਾਂ ਦੇ ਮਨਾਂ ਵਿੱਚ ਅਮਿੱਟ ਪੈੜਾਂ ਛੱਡ ਗਿਆ।