ਗੜ੍ਹਦੀਵਾਲ, 01 ਸਤੰਬਰ (ਮਲਹੋਤਰਾ)- ਅੱਜ ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਰੇਸ਼ ਡਡਵਾਲ ਜੀ, ਡਾਇਰੈਕਟਰ ਸ਼੍ਰੀਮਤੀ ਰਿੰਪੀ ਡਡਵਾਲ ਜੀ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਸੁਖਜਿੰਦਰ ਕੌਰ ਜੀ ਦੀ ਦੇਖ-ਰੇਖ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਗਿਆ।
ਇਹ ਤਿਉਹਾਰ ਭਗਵਾਨ ਸ਼੍ਰੀ ਗਣੇਸ਼ ਜੀ ਦੇ ਜਨਮਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਗਣੇਸ਼ ਚਤੁਰਥੀ ਵਿੱਚ 10 ਦਿਨ ਤੱਕ ਪੂਜਾ ਕੀਤੀ ਜਾਂਦੀ ਹੈ ਅਤੇ 11ਵੇ ਦਿਨ ਗਣੇਸ਼ ਜੀ ਦੀ ਮੂਰਤੀ ਪਾਣੀ ਵਿੱਚ ਵਿਸਰਜਿਤ ਕੀਤੀ ਜਾਂਦੀ ਹੈ।
ਬਾਲ ਵਾਟਿਕਾ ਸਕੂਲ ਵਿੱਚ ਗਣੇਸ਼ ਜੀ ਦੀ ਪੂਜਾ ਕੀਤੀ ਗਈ, ਜਿਸ ਵਿੱਚ ਬੱਚੇ ਅਤੇ ਸਮੂਹ ਸਟਾਫ ਦੇ ਨਾਲ ਡਾਇਰੈਕਟਰ ਮੈਡਮ ਰਿੰਪੀ ਡਡਵਾਲ ਜੀ ਅਤੇ ਪ੍ਰਿੰਸੀਪਲ ਸੁਖਜਿੰਦਰ ਕੌਰ ਜੀ ਨੇ ਗਣੇਸ਼ ਜੀ ਦੀ ਪੂਜਾ ਕੀਤੀ ਅਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਪੂਰੇ ਸਕੂਲ ਵਿੱਚ ਘੁਮਾਇਆ ਅਤੇ ਗਣੇਸ਼ ਜੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ।
ਆਖ਼ਿਰ ਵਿੱਚ ਸਭ ਨੂੰ ਪ੍ਰਸਾਦ ਵੰਡਿਆ ਗਿਆ।