ਤਲਵਾੜਾ, 31 ਅਗਸਤ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੇ ਪਿੰਡ ਟੋਹਲੂ ਵਿਖੇ ਬੱਧਣ ਪਰਿਵਾਰ ਵੱਲੋਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਤੇ ਉਹਨਾਂ ਦੀ ਮਾਣ ਮਰਿਆਦਾ ਨੂੰ ਜਾਰੀ ਰੱਖਣ ਲਈ ਭੰਡਾਰਾ ਕਰਵਾਇਆ ਗਿਆ, ਜਿਹੜਾ ਕਿ ਬਜ਼ੁਰਗਾਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੋਕੇ ਤੇ ਭੰਡਾਰਾ ਕਰਵਾਇਆ ਜਾਂਦਾ ਸੀ, ਜਿਸਦੇ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਵਿਹੜੇ-ਮੁਹੱਲੇ ਵਿੱਚ ਮੁੜ ਰੌਣਕਾਂ ਲੱਗੀਆਂ।
ਸਵੇਰੇ ਪਹਿਲਾਂ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਭੋਗ ਪਾਉਣ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਦੇਰ ਸ਼ਾਮ ਤੱਕ ਸੰਗਤਾਂ ਲਈ ਖੁੱਲਾ ਲੰਗਰ ਵਰਤਾਇਆ ਗਿਆ। ਜਿਸ ਵਿੱਚ ਬੱਧਣ ਪਰਿਵਾਰ ਦੇ ਨੌਜਵਾਨਾਂ ਨੇ ਬਾਖ਼ੂਬੀ ਸੇਵਾ ਨਿਭਾਈ । ਇਸ ਮੌਕੇ ਬਲਵਿੰਦਰ ਸਿੰਘ ਐਮ.ਡੀ. ਕਮਲ ਕੰਪਿਊਟਰ ਸੈਂਟਰ, ਨਰੇਸ਼ ਕੁਮਾਰ ਐਸ.ਡੀ.ਓ., ਕੁਲਦੀਪ ਸਿੰਘ, ਰਾਜਕੁਮਾਰ, ਸਰਵਣ ਕੁਮਾਰ, ਤਰਸੇਮ ਲਾਲ, ਨਿਰਮਲ ਸਿੰਘ ,ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਵਿਕਾ, ਸੋਨੂੰ, ਸੁਰਜੀਤ ਅਤੇ ਬੱਧਣ ਪਰਿਵਾਰਾਂ ਦੇ ਹੋਰ ਵੀ ਨੌਜਵਾਨ ਹਾਜ਼ਰ ਸਨ।