ਤਲਵਾੜਾ, 28 ਅਗਸਤ (ਬਲਦੇਵ ਰਾਜ ਟੋਹਲੂ)- ਅੱਜ ਭਾਰਤ ਵਿਕਾਸ ਪ੍ਰੀਸ਼ਦ ਤਲਵਾੜਾ ਵੱਲੋਂ ਬੀ.ਬੀ.ਐਮ.ਬੀ ਹਸਪਤਾਲ ਵਿਖੇ ਹੱਡੀਆਂ ਅਤੇ ਜੋੜਾਂ ਦੇ ਦਰਦ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀ ਅਰੁਣ ਕੁਮਾਰ ਸਿਡਾਨਾ ਚੀਫ ਇੰਜੀਨੀਅਰ ਬੀ.ਬੀ.ਐਮ.ਬੀ. ਤਲਵਾੜਾ ਨੇ ਕੀਤਾ।
ਇਸ ਕੈਂਪ ਵਿੱਚ ਡਾ: ਸੌਰਭ ਸਗੋਤਰਾ ਐਮ.ਐਸ. ਆਰਥੋਪੈਡਿਕ (ਮੁਕੇਰੀਆਂ) ਵੱਲੋਂ ਸਾਰੇ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਸਾਰੇ ਮਰੀਜ਼ਾਂ ਦੀਆਂ ਹੱਡੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਦੇ ਨਾਲ-ਨਾਲ ਬੀ.ਐਮ.ਡੀ. ਟੈਸਟ ਵੀ ਮੁਫ਼ਤ ਕੀਤਾ ਗਿਆ। ਇਸ ਕੈਂਪ ਵਿੱਚ 200 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ।
ਸ਼ਹਿਰ ਦੇ ਪਤਵੰਤੇ ਸੱਜਣ ਸ਼੍ਰੀ ਸੁਸ਼ੀਲ ਕੁਮਾਰ ਪਿੰਕੀ, ਸ਼੍ਰੀ ਮਨੀਸ਼ ਚੱਠਾ ਐੱਮ.ਸੀ., ਸ਼੍ਰੀ ਵਿਕਾਸ ਸ਼ਰਮਾ ਐੱਮ.ਸੀ., ਸ਼੍ਰੀ ਦੀਪਕ ਅਰੋੜਾ ਐੱਮ.ਸੀ., ਡਾ.ਧੂਵਰ, ਸ਼੍ਰੀ ਸਤਨਾਮ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਕੈਂਪ ਵਿੱਚ ਡਾ.ਰਾਜ ਕੁਮਾਰ ਪੀ.ਐਮ.ਓ., ਡਾ.ਕੇ.ਭਾਰਗਵ, ਸਟੇਟ ਹੈਲਥ ਕਨਵੀਨਰ ਸ਼੍ਰੀ ਜੇ.ਬੀ.ਵਰਮਾ, ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਗਰਗ ਪ੍ਰਧਾਨ, ਸ਼੍ਰੀ ਰੋਹਤਾਸ ਰਾਣਾ ਸ਼੍ਰੀ ਰਵਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਰਾਜੇਸ਼ ਰਿਸ਼ੀ ਖਜ਼ਾਨਚੀ, ਡਾ.ਆਈ.ਕੇ.ਸ਼ਰਮਾ ਸਰਪ੍ਰਸਤ, ਸ਼੍ਰੀ ਕੁਲਵੰਤ ਸਿੰਘ ਪੂਰਬੀ ਪ੍ਰਿੰਸੀਪਲ, ਸ਼੍ਰੀ ਆਰ.ਐਲ. ਸੂਦ, ਸ਼੍ਰੀ ਜੈਦੇਵ ਸ਼ਰਮਾ, ਸ਼੍ਰੀ ਰਾਕੇਸ਼ ਮਲਹੋਤਰਾ, ਸ਼੍ਰੀ ਕਪਿਲ ਕੌਸ਼ਲ, ਸ਼੍ਰੀ ਸੰਗਰਾਮ ਸਿੰਘ, ਸ਼੍ਰੀ ਮੁਕੇਸ਼ ਪੁਰੀ, ਸ਼੍ਰੀਮਤੀ ਪੂਜਾ ਸੂਦ, ਸੁਰੇਸ਼ ਕੁਮਾਰ ਡੋਗਰਾ ਹਾਜ਼ਰ ਸਨ।