ਗੜ੍ਹਦੀਵਾਲ, 27 ਅਗਸਤ (ਮਲਹੋਤਰਾ)- ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਸ.ਗੁਰਸ਼ਰਨ ਸਿੰਘ ਡੀ.ਐਮ.ਸਪੋਟਸ ਸ. ਦਲਜੀਤ ਸਿੰਘ, ਬੀ.ਐਮ. ਸ੍ਰੀ ਜਗਦੀਸ਼ ਬਹਾਦਰ ਸਿੰਘ, ਜ਼ੋਨਲ ਪ੍ਰਧਾਨ ਅਰਵਿੰਦਰ ਕੌਰ ਗਿੱਲ, ਅਧੀਨ ਸਕੱਤਰ ਸ.ਪ੍ਰੇਮ ਸਿੰਘ ਦੀ ਦੇਖ-ਰੇਖ ਹੇਠ ਸ਼ੁਰੂ ਹੋਈਆਂ 24 ਤੋਂ 27 ਅਗਸਤ ਤੱਕ ਜ਼ੋਨਲ ਗੜ੍ਹਦੀਵਾਲਾ ਖੇਡਾਂ ਵਿਚ ਪਹਿਲਾਂ ਲੜਕੀਆਂ ਦੀਆਂ ਖੇਡਾਂ ਵਿੱਚ ਓਵਰ ਆਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਿਹਪੁਰ ਭੱਟਲਾਂ ਦੇ ਬੱਚਿਆਂ ਦੇ ਨਾਮ ਰਹੀ।ਇਹਨਾਂ ਖੇਡਾਂ ਵਿਚ ਖੋ-ਖੋ ਲੜਕੀਆਂ 14 ਸਾਲ ਗਰੁੱਪ ਨੇ ਪਹਿਲਾ ਸਥਾਨ ਵਧੀਆ ਪ੍ਰਦਰਸ਼ਨ ਭਾਰਤੀ, ਸ਼ਿਲਪੀ,ਰਿਧਿਮਾ,ਪਾਇਲ ਨੇ ਦਿਖਾਇਆ।
ਖੋ-ਖੋ ਲੜਕੀਆਂ 17 ਸਾਲ ਗਰੁੱਪ ਨੇ ਪਹਿਲਾ ਸਥਾਨ ਵਧੀਆ ਪ੍ਰਦਰਸ਼ਨ ਕਿਰਨ, ਰਿਤਿਕਾ, ਪਿ੍ਆ ਅਤੇ ਮਹਿਕ ਖਿਡਾਰਨਾ ਨੇ ਦਿਖਾਇਆ। ਗਤਕਾ ਲੜਕੀਆਂ 14 ਸਾਲ ਸਿੰਗਲ ਸੋਟੀ ਪਹਿਲਾ ਸਥਾਨ ਵਿਸ਼ਾਲੀ ਡਡਵਾਲ, ਸੁਜਾਤਾ ਰਾਣਾ ਨੇ ਦਵਾਇਆ। ਗਤਕਾ ਲੜਕੀਆਂ 14 ਸਾਲ ਫਰੀ ਸੋਟੀ ਵਿਚ ਦੂਜਾ ਸਥਾਨ ਤੇ ਰਹੀ ਸੁਜਾਤਾ ਦਾ ਵਧੀਆ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਤੇ ਕਬਜ਼ਾ ਕੀਤਾ। ਇਸ ਸਮੇਂ ਪ੍ਰਿੰਸੀਪਲ ਇੰਚਾਰਜ ਸ. ਬਲਦੇਵ ਸਿੰਘ ਧੁੱਗਾ ਨੇ ਜਿੱਥੇ ਬੱਚਿਆਂ ਦੇ ਵਧੀਆ ਪ੍ਰਦਰਸ਼ਨ ਦੀ ਵਧਾਈ ਬੱਚਿਆਂ ਦੇ ਮਾਤਾ-ਪਿਤਾ ਸਮੂਹ ਸਟਾਫ਼ ਮੈਂਬਰਾਂ ਨੂੰ ਦਿੱਤੀ ਦੇ ਨਾਲ-ਨਾਲ ਮੈਡਮ ਪਰਵੀਨ ਕੁਮਾਰੀ ਪੀ.ਟੀ.ਆਈ. ਦੀ ਅਣਥੱਕ ਮਿਹਨਤ ਸਦਕਾ ਇਹ ਸਭ ਸੰਭਵ ਹੋ ਸਕਿਆ ਤੇ ਉਹਨਾਂ ਨੂੰ ਵਧਾਈ ਦੇ ਪਾਤਰ ਕਿਹਾ।