ਤਲਵਾੜਾ, 25 ਅਗਸਤ, (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਟੋਹਲੂ ਭਟੇੜ ਵਿਖੇ ਬੱਧਣ ਪਰਿਵਾਰ ਦੇ ਨੌਜਵਾਨਾਂ ਦੀ ਐਮ. ਡੀ. ਬਲਵਿੰਦਰ ਸਿੰਘ ਬੱਧਣ ਦੀ ਰਹਿਨੁਮਾਈ ਹੇਠਾਂ ਇਕ ਮੀਟਿੰਗ ਹੋਈ, ਜਿਸ ਵਿੱਚ ਪੁਰਾਣੇ ਬਜ਼ੁਰਗਾਂ ਦੀ ਯਾਦਾਂ ਨੂੰ ਹਰਾ-ਭਰਾ ਕਰਨ ਲਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੇ ਬਜ਼ੁਰਗ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਭੰਡਾਰਾ ਕਰਵਾਉਂਦੇ ਸੀ, ਹੁਣ ਅਸੀਂ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਹਰ ਸਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਭੰਡਾਰਾ ਕਰਵਾਉਂਨ ਦਾ ਨਿਰਣਾ ਲਿਆ ਤੇ ਕਮਲ ਕੰਪਿਊਟਰ ਸੈਂਟਰ/ਕਮਲ ਕਿਡ ਪਲੇਅ ਦੇ ਚੇਅਰਮੈਨ ਬਲਵਿੰਦਰ ਸਿੰਘ ਬੱਧਣ ਨੇ ਦੱਸਿਆ ਕਿ ਇਸ ਵਾਰ ਦਾ ਭੰਡਰਾ 28 ਅਗਸਤ ਦਿਨ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਪਿੰਡ ਟੋਹਲੂ ਭਟੇੜ ਬੱਧਣ ਪਰਿਵਾਰਾਂ ਦੇ ਸਹਿਯੋਗ ਮਨਾਇਆ ਜਾਵੇਗਾ। ਸੰਗਤਾਂ ਲਈ ਖ਼ੁੱਲ੍ਹਾ ਸੱਦਾ ਦਿੱਤਾ ਗਿਆ।