ਤਲਵਾੜਾ, 25 ਅਗਸਤ, (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ਬਜ਼ਾਰ ‘ਚ ਸਾਬਕਾ ਸਰਪੰਚ ਸ਼ਾਮ ਸਿੰਘ ਦੀ ਕਾਰਗੁਜਾਰੀ ਹੇਠਾਂ ਸ਼੍ਰੀ ਇੰਦਰਪਾਲ ਸਿੰਘ ਧੰਨਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਹੋਣ ਦੀ ਖੁਸ਼ੀ ਵਿੱਚ ਪਿੰਡ ਭਵਨੌਰ, ਝਰੇੜਾ, ਰਾਮਗੜ੍ਹ ਸੀਕਰੀ ਦੇ ਮੋਹਤਵਰਾਂ ਵੱਲੋ ਲੱਡੂ ਵੰਡ ਕੇ ਵਧਾਈਆਂ ਦਿੱਤੀਆਂ ਗਈਆਂ।
ਸਾਬਕਾ ਸਰਪੰਚ ਸ਼ਾਮ ਸਿੰਘ ਭਵਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਦਿਨੀਂ ਸਕੱਤਰ ਪੰਜਾਬ ਸਰਕਾਰ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਐਡ ਜਸਟਿਸ ਵੱਲੋਂ ਹੁਸ਼ਿਆਰਪੁਰ ਦੇ ਸੀਨੀਅਰ ਐਡਵੋਕੇਟ ਸ਼੍ਰੀ ਇੰਦਰ ਪਾਲ ਸਿੰਘ ਧੰਨਾ ਨੂੰ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ, ਪੰਜਾਬ ਸਰਕਾਰ ਨੇ ਕੇਸਾਂ ਦੀ ਹਾਈਕੋਰਟ ਵਿੱਚ ਪੈਰਵਾਈ ਕਰਨ ਲਈ ਕਿਹਾ ਹੈ। ਸ਼੍ਰੀ ਇੰਦਰ ਪਾਲ ਸਿੰਘ ਧੰਨਾ ਦੀ ਨਿਯੁਕਤੀ ਇਕ ਸਾਲ ਲਈ ਹੋਵੇਗੀ । ਜ਼ਿਕਰਯੋਗ ਹੈ ਧੰਨਾ ਸਾਬਕਾ ਵਾਈਸ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਆਣਾ ਚੰਡੀਗੜ੍ਹ ਰਹਿ ਚੁੱਕੇ ਹਨ, ਸਾਬਕਾ ਬਰਿਸਟਰ ਤੇ ਡਿਪਟੀ ਸਪੀਕਰ ਸਵ: ਹਰਬਖਸ਼ ਦੇ ਪੋਤੇ ਹਨ ਜਿਨ੍ਹਾਂ ਹੁਸ਼ਿਆਰਪੁਰ ਦਾ ਨਾਅ ਰੌਸ਼ਨ ਕੀਤਾ ਹੈ।
ਇਸ ਮੌਕੇ ਤੇ ਸਾਬਕਾ ਸਰਪੰਚ ਸ਼ਾਮ ਸਿੰਘ ਭਵਨੌਰ, ਸਰਪੰਚ ਝਰੇੜਾ ਅਸ਼ਵਨੀ ਕੁਮਾਰ, ਪੰਚ ਤਰਸੇਮ ਲਾਲ, ਅਨੂਪ ਕੁਮਾਰ ਰਾਮਗੜ੍ਹ, ਰਾਕੇਸ਼ ਪਟੀਆਲ, ਪ੍ਰਧਾਨ ਕੇਵਲ ਕ੍ਰਿਸ਼ਨ ਰਾਮਗੜ੍ਹ, ਕਮਲ ਕਿਸ਼ੋਰ, ਜਗਦੀਸ਼ ਚੰਦ, ਭਿਖਰਾ ਚੰਦ, ਪ੍ਰਦੀਪ, ਸੰਨੀ ਸ਼ਰਮਾ, ਰਾਕੇਸ਼ ਭਵਨੌਰ, ਮੁਨੀਸ਼ ਸ਼ਰਮਾ ਹਾਜ਼ਰ ਸਨ।