ਤਲਵਾੜਾ, 10 ਅਗਸਤ (ਬਲਦੇਵ ਰਾਜ ਟੋਹਲੂ)- ਦਸੂਹਾ ਹਲਕੇ ਦੇ ਕੰਢੀ ਖੇਤਰ ਚ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਪਿੰਡ ਟੋਹਲੂ, ਰਾਮਗੜ੍ਹ ਸੀਕਰੀ, ਸੁਖਚੈਨ ਪੁਰ ਦੇ ਆਸ-ਪਾਸ ਪਿੰਡਾਂ ਵਿੱਚ ਜੰਗਲਾਤ ਵਿਭਾਗ ਵੱਲੋਂ ਪੌਦੇ ਰੋਪਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਦਸੂਹਾ ਜੰਗਲਾਤ ਵਿਭਾਗ ਦੇ ਡੀ.ਐਫ.ਓ. ਅੰਜਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਟੋਹਲੂ ਦੇ ਪਾਰਕ ਵਿੱਚ ਤਿੰਨ ਪ੍ਰਕਾਰ ਦੇ ਬੂਟੇ ਲਗਾਏ ਗਏ, ਰਾਮਗੜ੍ਹ ਸੀਕਰੀ ਵਿੱਚ ਅਲਗ-ਅਲਗ ਤਰ੍ਹਾਂ ਦੇ ਬੂਟੇ ਲਗਾਏ ਗਏ। ਰਾਮਗੜ੍ਹ ਸੀਕਰੀ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਵੀ ਬੂਟੇ ਲਗਵਾਉਣ ਦੀ ਮੁਹਿੰਮ ਸ਼ੁਰੂ ਕੀਤੀ।
ਸੰਜੀਵ ਤਿਵਾੜੀ ਨੇ ਦੱਸਿਆ ਕਿ ਦਸੂਹਾ ਡਵੀਜ਼ਨ ਚ, 6 ਲੱਖ 30 ਹਜ਼ਾਰ ਬੂਟੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਲਗਾਏ ਜਾ ਰਹੇ ਹਨ। ਲੋਕਾਂ ਦੀ ਸਹੂਲਤ ਵਾਸਤੇ ਪਿੰਡ ਦੇ ਲੋਕਾਂ ਤੇ ਪੰਚਾਇਤਾਂ ਨੂੰ ਬੂਟੇ ਦੇ ਦਿੱਤੇ ਜਾ ਰਹੇ ਹਨ। ਦਸੂਹਾ ਦੇ ਡੀ.ਐਫ.ਓ. ਅੰਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਆਖਿਆ ਕਿ ਵਿਧਾਨ ਸਭਾ ਖੇਤਰ ਦਸੂਹਾ ਚ, ਪੰਜਾਹ ਹਜ਼ਾਰ ਬੂਟਿਆਂ ਦੀਆਂ ਤ੍ਰਿਵੈਣੀਆਂ ਫਰੀ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਲਈ ਪੰਚਾਇਤਾਂ ਅਲੱਗ-ਅਲੱਗ ਵਿਭਾਗ ਦੀਆਂ ਨਰਸਰੀਆਂ ਨਾਲ ਸੰਪਰਕ ਕਰ ਸਕਦੀਆਂ ਹਨ।
ਇਸ ਮੌਕੇ ਤੇ ਜੰਗਲਾਤ ਵਿਭਾਗ ਦੇ ਰੇਜ਼ ਅਫ਼ਸਰ ਗੁਰਜਿੰਦਰ ਸਿੰਘ, ਗਾਰਡ ਅਸ਼ਵਨੀ ਸ਼ਰਮਾ, ਗਾਰਡ ਓਮਦੱਤ, ਬਲਾਕ ਅਫ਼ਸਰ ਰੰਜੀਤ ਸਿੰਘ, ਬੀ.ਓ. ਵਿਜੈ ਕੁਮਾਰ, ਪਿੰਡਾਂ ਦੇ ਸਰਪੰਚ ਤੇ ਲੋਕ ਮੌਜੂਦ ਸਨ।