ਗੜ੍ਹਦੀਵਾਲ, 09 ਅਗਸਤ (ਮਲਹੋਤਰਾ)-ਗੜ੍ਹਦੀਵਾਲਾ ਦੇ ਨੇੜਲੇ ਪਿੰਡ ਸ਼ੀਂਹ ਚਠਿਆਲ ਵਿਖੇ ਜੈ ਮਾਂ ਚਿੰਤਪੁਰਨੀ ਸਪੋਰਟਸ ਕਲੱਬ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 20 ਵਾਂ ਸਲਾਨਾ ਭਗਵਤੀ ਜਾਗਰਣ ਬਾਬਾ ਅਵਤਾਰ ਨਾਥ ਚਠਿਆਲ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਗੁਰਮੀਤ ਗੈਰੀ ਟਾਂਡਾ ਵਾਲੇ ਅਤੇ ਬਲਰਾਜ ਬਲੀਗਾ ਜਲੰਧਰ ਵਾਲਿਆਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਬੀ.ਐੱਸ.ਪੀ. ਦੇ ਸੀਨੀਅਰ ਨੇਤਾ, ਐਕਸ ਸਰਵਿਸਮੈਨ ਜ਼ਿਲ੍ਹਾ ਪ੍ਰਧਾਨ ਭਾਜਪਾ ਨਰੇਸ਼ ਡਡਵਾਲ ਮੁੱਖ ਮਹਿਮਾਨ ਤੌਰ ਤੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਨੂੰ ਮਹਾਮਾਈ ਦਾ ਜਾਗਰਣ ਕਰਵਾਉਣ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜਾਗਰਣ ਦੌਰਾਨ ਪੁੱਜੀਆਂ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਨਰੇਸ਼ ਕੁਮਾਰ ਗੋਲਡੀ, ਗੁਲਸ਼ਨ ਕੁਮਾਰ, ਹੈਪੀ, ਸਾਨੂ ਕੁਮਾਰ, ਲੱਕੀ, ਰਾਹੁਲ ਠਾਕੁਰ, ਬਿਨੋਦ ਸਿੰਘ, ਰਾਜਨ, ਦਿਨੇਸ਼ ਕੁਮਾਰ ਠਾਕੁਰ, ਬਿਮਲ ਕੁਮਾਰ, ਸੰਦੀਪ ਸਿੰਘ ਮਨਹਾਸ, ਵਿਨੀ, ਗੋਰਵ, ਮਨੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।