ਹੁਸ਼ਿਆਰਪੁਰ, 09 ਅਗਸਤ (ਜਨਸੰਦੇਸ਼ ਨਿਊਜ਼)- ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਵਲੋਂ ਜਿਲੇ ਅੰਦਰ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ਐਸ.ਪੀ.ਡੀ. ਅਤੇ ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ. ਸਬ ਡਵੀਜਨ ਟਾਂਡਾ ਜੀ ਦੀ ਅਗਵਾਹੀ ਵਿਚ ASI ਦਰਸ਼ਨ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 8-8-22 ਨੂੰ ਯਸਪਾਲ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਹਰਸੀ ਪਿੰਡ ਥਾਣਾ ਟਾਂਡਾ ਨੇ ਮਲਾਕੀ ਹੋ ਕੇ ਬਿਆਨ ਲਿਖਵਾਇਆ ਸੀ ਕਿ ਮਿਤੀ 7-8-22 ਨੂੰ ਉਸ ਦੀ ਮਾਤਾ ਘਰ ਦੇ ਗੇਟ ਦਾ ਕੁੰਡਾ ਲਗਾ ਕੇ ਗੁਆਂਢੀਆਂ ਦੇ ਘਰ ਗਈ ਹੋਈ ਸੀ ਜਦ ਵਕਤ ਕਰੀਬ 2-20 ਪੀ.ਐਮ ਉਸ ਨੇ ਘਰ ਹਾਜ਼ਰ ਆ ਕੇ ਦੇਖਿਆ ਦਾ ਘਰ ਦੇ ਗੇਟ ਦਾ ਕੁਝ ਖੁੱਲਾ ਹੋਇਆ ਸੀ ਤੇ ਘਰ ਅੰਦਰੋਂ ਕੋਈ ਨਾ ਮਾਲੂਮ ਵਿਅਕਤੀ ਇੰਡੀਅਨ ਗੈਸ ਕੰਪਨੀ ਦਾ ਸਿਲੰਡਰ ਚੋਰੀ ਕਰਕੇ ਲੈ ਗਿਆ ਹੈ। ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਦੋਸ਼ੀ ਅਮਨਦੀਪ ਸਿੰਘ ਨੂੰ ਧਾਰਾ 379,451 ਭ:ਦ ਥਾਣਾ ਟਾਂਡਾ ਵਿਚ ਗ੍ਰਿਫਤਾਰ ਕੀਤਾ ਗਿਆ।