ਹੁਸ਼ਿਆਰਪੁਰ, 07 ਅਗਸਤ (ਜਨਸੰਦੇਸ਼ ਨਿਊਜ਼)- ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅਨਸਰਾ ਅਤੇ ਨਸ਼ਾ ਵੇਚਣ ਵਾਲਿਆਂ ਉੱਪਰ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੀਆ ਹਦਾਇਤਾ ਤੇ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਮਾੜੇ ਅਨਸਰਾਂ ਅਤੇ ਅਤੇ ਨਸ਼ਾ ਵੇਚਣ ਵਾਲਿਆ ਨੂੰ ਸੋਰਸ ਲਗਾ ਕੇ ਨਾਕਾ ਬੰਦੀ ਗਸ਼ਤ ਕਰਕੇ ਕਾਬੂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਦੇ ਤਹਿਤ ਏ ਐਸ ਆਈ ਦਲਜੀਤ ਸਿੰਘ ਸਿੰਘ 1246/ਹੁਸ਼ਿ, ਥਾਣਾ ਟਾਂਡਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਸ਼ਾ ਵੇਚਣ ਵਾਲੇ ਜੈਮਲ ਫੱਤਾ ਪੁੱਤਰ ਸਰੂਪ ਲਾਲ ਵਾਸੀ ਚੰਡੀਗੜ ਕਲੌਨੀ, ਥਾਣਾ ਟਾਂਡਾ ਨੂੰ ਕਾਬੂ ਕਰਕੇ ਉਸ ਪਾਸੋਂ 87 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਸਦੇ ਖਿਲਾਫ ਮੁੱਕਦਮਾ ਦਰਜ ਕਰਕੇ ਉਸਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਜਿਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਧੰਦੇ ਦੇ ਅੱਗੇ ਅਤੇ ਪਿਛੇ ਕਿੰਨਾ ਕਿੰਨਾ ਵਿਅਕਤੀਆ ਦਾ ਸਬੰਧ ਹੈ। ਜੋ ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਜਿਲਾ ਅੰਦਰ ਗੈਰ ਕਾਨੂੰਨੀ ਅਨਸਰਾ ਵੱਲੌਂ ਕੀਤੇ ਜਾਣ ਵਾਲੇ ਅਪਰਾਧ / ਸਮੱਗਲਿੰਗ ਦੇ ਗੋਰਖ ਧੰਦੇ ਨੂੰ ਨਕੇਲ ਪਾਉਣ ਲਈ ਹਰ ਤਰਾਂ ਦੇ ਢੁੱਕਵੇਂ ਅਤੇ ਅਧੁਨਿਕ ਢੰਗ ਤਰੀਕੇ ਵਰਤ ਕੇ ਇਹਨਾ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਹਨਾ ਨਸਾਂ ਵੇਚਣ ਵਾਲਿਆ ਤੋ ਛੁਟਕਾਰਾ ਪਾ ਕੇ ਜਿਲਾ ਹੁਸ਼ਿਆਰਪੁਰ ਨੂੰ ਕਰਾਇਮ ਫਰੀ ਬਣਾਇਆ ਜਾ ਸਕੇ । ਜੋ ਦੋਸ਼ੀ ਦੇ ਖਿਲਾਫ ਹੇਠ ਲਿਖਿਆ ਮੁੱਕਦਮਾ ਦਰਜ ਕੀਤਾ ਗਿਆ ।
ਮੁਕੱਦਮਾ ਨੰ 200 ਮਿਤੀ 06-08-2022 ਜੇਰ ਧਾਰਾ ਅ:ਧ 22-61-85 NDPS ACT ਥਾਂਣਾ ਟਾਂਡਾ
1. ਜੈਮਲ ਫੱਤਾ ਪੁੱਤਰ ਸਰੂਪ ਲਾਲ ਵਾਸੀ ਚੰਡੀਗੜ ਕਲੌਨੀ , ਥਾਣਾ ਟਾਂਡਾ
ਬ੍ਰਾਮਦਗੀ- 87 ਗਰਾਮ ਨਸ਼ੀਲਾ ਪਦਾਰਥ