ਗੜ੍ਹਦੀਵਾਲ, 05 ਅਗਸਤ (ਮਲਹੋਤਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਦਸੂਹਾ ਜ਼ੋਨ (2) ਵਿਖੇ ਪ੍ਰਿੰਸੀਪਲ ਸ੍ਰੀ ਜੁਪਿੰਦਰ ਕੁਮਾਰ ਜੀ ਨੇ ਦੱਸਿਆ ਕਿ ਸਕੂਲਾਂ ਖੇਡਾਂ ਵਿੱਚ ਗੱਤਕਾ ਟੀਮ ਦੀਆਂ ਟੀਮ ਦੀ ਸ਼ਮੂਲੀਅਤ ਕਰਨ ਲਈ ਗੱਤਕਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿਚ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ, ਗੱਤਕੇ ਦਾ ਇਤਿਹਾਸ, ਗੱਤਕੇ ਦੀ ਮਹੱਤਤਾ ਅਤੇ ਟੈਕਨੀਕਲ ਗੱਤਕੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ, ਬਹਾਦਰ ਜਗਦੀਸ਼ (ਪੀ.ਟੀ.ਆਈ) ਵਿਸ਼ੇਸ਼ ਭੂਮਿਕਾ ਨਿਭਾਉਣਗੇ। ਗੱਤਕਾ ਸਿਖਲਾਈ ਦੇਣ ਲਈ ਗੱਤਕਾ ਕੋਚ ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਸੇਵਾਵਾਂ ਦੇਣਗੇ। ਗੱਤਕਾ ਕੈਂਪ ਦੀ ਸ਼ੁਰੂਆਤ ਸਮੇਂ ਹਾਜ਼ਰ ਅਧਿਆਪਕ ਲੈਕਚਰਾਰ ਸ਼੍ਰੀਮਤੀ ਪੁਸ਼ਪਿੰਦਰ ਕੌਰ ਹਾਜ਼ਰ ਸਨ।