ਗੜ੍ਹਦੀਵਾਲ, 04 ਅਗਸਤ (ਮਲਹੋਤਰਾ)- ਅਜੈ ਭਾਰਦਵਾਜ ਪਿੰਡ ਬਾਹਟੀਵਾਲ, ਗੜ੍ਹਦੀਵਾਲਾ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ 18 ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਮੈਡੀਕਲ ਕੈਂਪ ਡਾ. ਸੰਜੀਵ ਸ਼ਰਮਾ ਗੜ੍ਹਦੀਵਾਲਾ ਦੀ ਅਗਵਾਈ ਹੇਠ ਲਗਾਇਆ ਗਿਆ। ਇਹ ਫਰੀ ਮੈਡੀਕਲ ਕੈਂਪ 2 ਅਗਸਤ ਤੋਂ ਲੈ ਕੇ 4 ਅਗਸਤ ਤਕ ਚੱਲੇਗਾ। ਇਸ ਮੇਲੇ ਵਿੱਚ ਬਹੁਤ ਸਾਰੇ ਡਾਕਟਰ ਸੇਵਾ ਕਰਨ ਵਾਸਤੇ ਪਹੁੰਚੇ। ਇਸ ਮੇਲੇ ਵਿੱਚ ਆਈਆਂ ਸੰਗਤਾਂ ਦੀ ਫਰੀ ਦਵਾਈਆਂ ਨਾਲ ਸੇਵਾ ਕੀਤੀ ਗਈ। ਸੇਵਾਦਾਰਾਂ ਨੇ ਮਾਤਾ ਚਿੰਤਪੂਰਨੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅਖੀਰ ਵਿੱਚ ਡਾ. ਅਜੇ ਭਾਰਦਵਾਜ ਨੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਡਾ ਅਜੈ ਭਾਰਦਵਾਜ, ਹਨੀ, ਅਨਵਰ, ਸੰਦੀਪ ਸਿੰਘ, ਸਿਪੀ, ਗੁਰਪ੍ਰੀਤ ਸਿੰਘ, ਅਜੇ ਕੁਮਾਰ ਪੰਡਤ, ਲਵਲੀ, ਤੀਰਥ, ਬਲਵੰਤ ਸਿੰਘ ਮੱਲ੍ਹੀ, ਸਰਨਦੀਪ ਸਿੰਘ, ਡਾ ਲਖਵੀਰ ਸਿੰਘ, ਡਾ ਗੁਰਦਿਆਲ ਸਿੰਘ, ਸਾਹਿਲ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।