ਹੁਸ਼ਿਆਰਪੁਰ, 03 ਅਗਸਤ (ਰਾਜਪੂਤ)- ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅਨਸਰਾ ਅਤੇ ਨਸ਼ਾ ਵੇਚਣ ਵਾਲਿਆਂ ਉੱਪਰ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੀਆ ਹਦਾਇਤਾ ਤੇ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਮਾੜੇ ਅਨਸਰਾਂ ਅਤੇ ਅਤੇ ਨਸ਼ਾ ਵੇਚਣ ਵਾਲਿਆ ਨੂੰ ਸੋਰਸ ਲਗਾ ਕੇ ਨਾਕਾ ਬੰਦੀ ਗਸ਼ਤ ਕਰਕੇ ਕਾਬੂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਦੇ ਤਹਿਤ ਐਸ ਆਈ ਪਰਵਿੰਦਰ ਸਿੰਘ 1286/ਹੁਸ਼ਿ ਅਤੇ ਏ.ਐਸ.ਆਈ ਰਾਜੇਸ਼ ਕੁਮਾਰ 732/ਹੁਸ਼ਿ ਨੂੰ ਵੱਖ-ਵੱਖ ਜਗਾ ਤੋਂ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਸ਼ਾ ਵੇਚਣ ਵਾਲੇ 4 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਇਹ ਗ੍ਰਿਫਤਾਰ ਵਿਅਕਤੀ ਪਹਿਲਾ ਵੀ ਵੱਖ-ਵੱਖ ਮੁਕੱਦਮਿਆਂ ਵਿੱਚ ਵੱਖ-ਵੱਖ ਸਮੇਂ ਜੇਲ ਜਾ ਚੁੱਕੇ ਹਨ।ਇਹਨਾ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੂਛ ਗਿੱਛ ਕੀ ਗਈ ਹੈ ਤੇ ਇਹਨਾ ਪਾਸੋਂ ਤਸਦੀਕ ਕੀਤਾ ਜਾ ਚੁੱਕਿਆ ਹੈ ਇਹ ਨਸ਼ੀਲਾ ਪਦਾਰਥ ਕਿਸ ਜਗਾ ਤੋ ਲਿਆਦਾ ਜਾ ਰਿਹਾ ਹੈ ਤੇ ਅੱਗੇ ਕਿੰਨ੍ਹਾ ਰਾਹੀਂ ਗਾਹਕਾਂ ਨੂੰ ਵੇਚਿਆ ਜਾਂਦਾ ਹੈ ਜੋ ਇਹ ਸਾਰੇ ਵਿਅਕਤੀ ਮੁਕੱਦਮੇ ਵਿੱਚ ਨਾਮਜਦ ਕਰਕੇ ਦੋਸ਼ੀ ਬਣਾ ਲਏ ਗਏ ਹਨ ਜਿੰਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਟਾਂਡਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਜੋਰਦਾਰ ਮੁਹਿੰਮ ਚਲਾਈ ਗਈ ਹੈ ਆਉਣ ਵਾਲੇ ਸਮੇ ਵਿੱਚ ਬਾਕੀ ਰਹਿੰਦੇ ਦੋਸ਼ੀਆ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸੇ ਤਰਾ ਨਸ਼ਾ ਪੀਣ ਵਾਲੇ ਵਿਅਕਤੀਆ ਨਾਲ ਰਾਬਤਾ ਕਾਇਮ ਕਰਕੇ ਉਹਨਾ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਉਹਨਾਂ ਦਾ ਇਲਾਜ ਕਰਵਾਉਣ ਲਈ ਵੀ ਢੁਕਦੇ ਉਪਰਾਏ ਲੋਕਲ ਪੁਲਿਸ ਵੱਲੋਂ ਕੀਤੇ ਜਾ ਰਹੇ ਹਨ।ਗ੍ਰਿਫਤਾਰ ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।
4.ਮੁਕੱਦਮਾ ਨੰ 194 ਮਿਤੀ 2-8-2022 ਜੇਰ ਧਾਰਾ ਅ:ਧ 22-61-85 NDPS ACT ਥਾਂਣਾ ਟਾਂਡਾ
1. ਧੀਰਜ ਕੁਮਾਰ ਪੁੱਤਰ ਸਰੂਪ ਲਾਲ ਵਾਸੀ ਵਾਰਡ ਨੰ 8 ਚੰਡੀਗੜ ਕਲੋਨੀ ਥਾਣਾ ਟਾਂਡਾ 2.ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮੁਨਕ ਕਲਾ ਥਾਣਾ ਟਾਡਾ ਜਿਲਾ ਹੁਸ਼ਿਆਰਪੁਰ
ਬ੍ਰਾਮਦਗੀ-149 ਗਰਾਮ ਨਸ਼ੀਲਾ ਪਦਾਰਥ
B. ਮੁਕੱਦਮਾ ਨੰ 194 ਮਿਤੀ 2-8-2022 ਜੇਰ ਧਾਰਾ ਅਧ 22-61-85 NDPS ACT ਥਾਣਾ ਟਾਂਡਾ
1.ਰਾਣੀ ਪਤਨੀ ਜੀਤ ਲਾਲ ਵਾਸੀ ਵਾਰਡ ਨੰਬਰ 8 ਚੰਡੀਗੜ ਕਲੋਨੀ ਥਾਣਾ ਟਾਂਡਾ 2.ਰਾਜ ਕੁਮਾਰ ਉਰਫ ਵਿੱਕੀ ਪੁੱਤਰ ਜੀਤ ਲਾਲ ਵਾਸੀ ਵਾਰਡ ਨੰਬਰ 8 ਚੰਡੀਗੜ ਕਲੋਨੀ ਥਾਣਾ ਟਾਂਡਾ
ਬ੍ਰਾਮਦਗੀ-252 ਗਰਾਮ ਨਸ਼ੀਲਾ ਪਦਾਰਥ