ਗੜ੍ਹਦੀਵਾਲ, 02 ਅਗਸਤ (ਮਲਹੋਤਰਾ)- ਖੇਤੀਬਾੜੀ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਸ. ਅਵਤਾਰ ਸਿੰਘ ਆਜ਼ਾਦ ਨੇ ਕਿਹਾ ਕਿ ਗੜ੍ਹਦੀਵਾਲਾ ਦੇ ਵਿਕਾਸ ਦੇ ਕੰਮਾਂ ਨੂੰ ਬਹੁਤ ਇਮਾਨਦਾਰੀ ਨਾਲ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇੰਸਪੈਕਟਰ ਰਣਜੀਤ ਸਿੰਘ ਬਾਹਗਾ ਯੂ.ਐਸ.ਏ. ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਗੜ੍ਹਦੀਵਾਲਾ ਇਲਾਕੇ ਅਤੇ ਅਮਰੀਕਾ ਵਿੱਚ ਰਹਿੰਦੇ ਹੋਏ ਲੋਕਾਂ ਨੇ ਉਨ੍ਹਾਂ ਦੇ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪ੍ਰਧਾਨ ਮਿੰਟੂ ਰਾਣਾ, ਦਵਿੰਦਰ ਸਿੰਘ ਸਹੋਤਾ ਯੂ.ਐਸ.ਏ., ਭੁਪਿੰਦਰ ਕੌਰ ਸਹੋਤਾ ਯੂ.ਐਸ.ਏ., ਜਸਵਿੰਦਰ ਕੌਰ ਨਾਗਰਾ ਯੂ.ਐਸ.ਏ.,.ਮਾਸਟਰ ਭਗਵਾਨ ਸਿੰਘ, ਕਿਰਪਾਲ ਸਿੰਘ, ਕੇਵਲ ਸਿੰਘ, ਮਨਿੰਦਰ ਸਿੰਘ ਬਾਹਗਾ, ਸੁਖਜੀਤ ਕੌਰ ਸਹੋਤਾ, ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ,.ਗਿਆਨੀ ਹਰਭਜਨ ਸਿੰਘ,.ਗੁਰਮੁਖ ਸਿੰਘ, ਪਰਗਟ ਸਿੰਘ ਬਾਹਗਾ ਆਦਿ ਹਾਜ਼ਰ ਸਨ।