ਹੁਸ਼ਿਆਰਪੁਰ, 02 ਅਗਸਤ (ਰਾਜਪੂਤ )- ਅੱਜ ਦੇਸ਼ ਵਿੱਚ ਇਕ ਬਹੁਤ ਹੀ ਗੰਦੀ ਸਿਆਸੀ ਖੇਡ ਦਲ-ਬਦਲ ਚੱਲ ਰਹੀ ਹੈ, ਦੇਸ਼ ਵਿੱਚ ਕੋਈ ਵੀ ਲੀਡਰ, ਐੱਮ.ਐੱਲ.ਏ./ਐੱਮ.ਪੀ. ਕਿਸੇ ਵੀ ਪਾਰਟੀ ਵਿੱਚ ਮਰਜ਼ੀ ਜਾਂ ਲਾਲਚ-ਵਸ਼ ਜਿੱਤਣ ਤੋਂ ਬਾਅਦ ਚਲਾ ਜਾਂਦਾ ਹੈ। ਇਸ ਤਰ੍ਹਾਂ ਦੇ ਨੇਤਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਰਾਜਨੀਤੀ ਨਾਲ ਖਿਲਵਾੜ ਕਰਦੇ ਹਨ, ਕਿਓੁਂਕਿ ਇਹਨਾਂ ਨੂੰ ਰੋਕਣ ਲਈ ਦੇਸ਼ ਵਿੱਚ ਕੋਈ ਢੁਕਵਾਂ ਕਾਨੂੰਨ ਹੀ ਨਹੀ ਹੈ। ਜਿਸ ਜਨਤਾ ਨੇ ਅਜਿਹੇ ਲੀਡਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੁੰਦਾ, ਓੁਹ ਕਦੇ ਇਹਨਾਂ ਨੂੰ ਪੁੱਛਦੇ ਹੀ ਨਹੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨੋਟ ਰਾਹੀ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ, ਹਿਉਮਨ ਰਾਈਟਸ ਸਟੇਟ ਸੈਕਟਰੀ ਪੰਜਾਬ, ਇੰਚਾਰਜ ਜਿਲ੍ਹਾ ਹੁਸਿ਼ਆਰਪੁਰ, ਕਪੁਰਥਲਾ ਤੇ ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਹੇ।
ਪੰਡੋਰੀ ਅਰਾਂਈਆਂ ਨੇ ਕਿਹਾ ਭਾਰਤ ਵਿੱਚ ਗਰੀਬਾਂ ਵਾਸਤੇ ਕਾਨੂੰਨ ਹੈ ਪਰ ਅਮੀਰਾਂ ਵਾਸਤੇ ਕੋਈ ਕਨੂੰਨ ਨਹੀਂ। ਲੀਡਰ ਦਲ ਬਦਲੋ ਕਰਕੇ ਜਿਸ ਮਰਜ਼ੀ ਪਾਰਟੀ ਨੂੰ ਆਪਣੀ ਮਾਂ ਬਣਾ ਲੈਂਦੇ ਹਨ ਪਰ ਮਜਾ ਫਿਰ ਹੈ ਜੇ ਪਿਉ ਵੀ ਬਦਲੀ ਕਰਨ। ਕਿਓੁਂਕਿ ਜਿਸ ਜਨਤਾ ਨੇ ਇਹਨਾਂ ਨੂੰ ਵੋਟਾਂ ਪਵਾ ਕੇ ਜਿਤਾਇਆ ਹੁੰਦਾ ਉਹਨਾਂ ਦੀ ਕਨੂੰਨ ਵੀ ਕੋਈ ਕਦਰ ਨਹੀਂ ਕਰਦਾ।
ਪੰਡੋਰੀ ਅਰਾਂਈਆਂ ਨੇ ਕਿਹਾ ਅੱਜ ਤੱਕ ਜਿਨ੍ਹਾਂ ਨੇ ਵੀ ਦਲ ਬਦਲੀ ਕੀਤੀ ਹੈ, ਸਰਿਆਂ ਨੇ ਰੱਜਕੇ ਦੇਸ਼ ਨੂੰ ਕੰਗਾਲ ਹੀ ਕੀਤਾ ਹੈ। ਜਦੋਂ ਦਾ ਦੇਸ਼ ਵਿੱਚ ਭਾਜਪਾ ਤੇ ਆਮ ਪਾਰਟੀ ਦਾ ਰਾਜ ਅਇਆ ਹੈ, ਉਸ ਸਮੇਂ ਤੋ ਹੀ ਜਿਆਦਾ ਦਲ ਬਦਲੋ ਦੀ ਖੇਡ ਚੱਲ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਣ ਨੂੰ ਮਹਾਰਾਸ਼ਟਰ ਵਿੱਚ ਵੇਖਿਆ ਜਾ ਸਕਦਾ ਹੈ। ਪੰਡੋਰੀ ਅਰਾਂਈਆਂ ਨੇ ਕਿਹਾ ਕਿ ਸਮੇਂ ਦੀ ਪੁਰਜ਼ੋਰ ਮੰਗ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਜਲਦ ਤੋਂ ਜਲਦ ਦੇਸ਼ ਵਿੱਚ ਅਜਿਹਾ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਕੋਈ ਵੀ ਨੇਤਾ ਜਿੱਤਣ ਤੋਂ ਬਾਅਦ ਆਪਣੀ ਪਾਰਟੀ ਨਾ ਬਦਲ ਸਕੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਦੀ ਮਾਨਤਾ ਰੱਦ ਕਰ ਕੀਤੀ ਜਾਵੇ ਅਤੇ ਉਸ ਨੂੰ ਪੂਰੀ ਉਮਰ ਇਲੈਕਸ਼ਨ ਲੜਨ ਲਈ ਅਯੋਗ ਕਰਾਰ ਦੇ ਦਿੱਤਾ ਜਾਵੇ। ਬਹੁਤ ਸਾਰੇ ਦੇਸ਼ਾਂ ਵਿੱਚ ਇਹ ਕਾਨੂੰਨ ਲਾਗੂ ਹੈ।ਭਾਰਤੀ ਚੋਣ ਕਮੀਸ਼ਨ ਦਲ ਬਦਲੂਆਂ ਤੇ ਅਜਿਹਾ ਨਿਯਮ ਬਣਾਵੇ, ਜਿਸ ਨਾਲ ਜਨਤਾ ਸੇਵਾ ਨਾ ਕਰਨ ਵਾਲੇ ਲੀਡਰਾਂ ਤੋਂ ਆਪਣਾ ਸਮਰਥਨ ਵਾਪਸ ਲੈ ਸਕੇ। ਦੇਸ਼ ਅੰਦਰ ਦਲ ਬਦਲੂ ਐਕਟ ਨਾ ਹੋਣ ਕਾਰਨ ਹੀ ਗੈਂਗਵਾਰ ਤੇ ਅੱਤਵਾਦ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।