
ਤਲਵਾੜਾ, 31 ਜੁਲਾਈ (ਬਲਦੇਵ ਰਾਜ ਟੋਹਲੂ)- ਕਮਾਹੀ ਦੇਵੀ ’ਚ ਬਲਾਕ ਪੱਧਰੀ ਕਰਵਾਏ ਪ੍ਰਾਇਮਰੀ ਵਿੱਦਿਅਕ ਮੁਕਾਬਲਿਆਂ ’ਚ ਸੈਂਟਰ ਭੰਬੋਤਾੜ ਹਾਰ ਦੀ ਝੰਡੀ ਰਹੀ। ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰ ’ਤੇ ਭਾਸ਼ਨ, ਦੇਸ਼ ਭਗਤੀ, ਕਵਿਤਾਵਾਂ, ਪੋਸਟਰ ਮੇਕਿੰਗ, ਸੁੰਦਰ ਲਿਖਾਈ, ਸਲੋਗਨ, ਪੇਟਿੰਗ ਆਦਿ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਵਿੱਚ ਕਲੱਸਟਰ ਭੰਬੋਤਾੜ ਹਾਰ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਗੱਬਲਾ ਮੁਹੱਲਾ ਦੀ ਵਿਦਿਆਰਥਣ ਪੱਲਵੀ ਨੇ ਸੁੰਦਰ ਲਿਖਾਈ, ਸ.ਅ.ਸਕੂਲ ਟੋਹਲੂ ਦੀ ਅੰਸ਼ਿਕਾ ਨੇ ਕਵਿਤਾ ਗਾਇਨ, ਸ.ਅ.ਸਕੂਲ ਭੰਬੋਤਾੜ-1 ਦੀ ਅਵਨੀ ਨੇ ਪੋਸਟਰ ਮੇਕਿੰਗ ਅਤੇ ਸ.ਅ. ਸਕੂਲ ਭੰਬੋਤਾੜ ਹਾਰ ਦੇ ਅਰਮਾਨ ਨੇ ਸਲੋਗਨ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਸੈਂਟਰ ਭੰਬੋਤਾੜ ਦੀ ਵਿਦਿਆਰਥਣ ਸੁਹਾਨੀ ਨੇ ਭਾਸ਼ਣ ਮੁਕਾਬਲੇ ’ਚ ਦੂਜਾ ਤੇ ਲਵਪ੍ਰੀਤ ਨੇ ਲੇਖ ਰਚਨਾ ’ਚ ਤੀਜਾ ਸਥਾਨ ਹਾਸਲ ਕੀਤਾ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਰਿੰਦਰਪਾਲ ਸਿੰਘ ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਹੁਣ ਇਹ ਵਿਦਿਆਰਥੀ ਤਹਿਸੀਲ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਭਾਗ ਲੈਣਗੇ। ਬਲਾਕ ਕਮਾਹੀ ਦੇਵੀ ਵਿਖੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਬਲਾਕ ਅਧੀਨ ਆਉਂਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸੈਂਟਰ ਬਹਿਖੁਸ਼ਾਲਾ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਰੇਡ਼ੂ ਪੱਤੀ ਦੇ ਵਿਦਿਆਰਥੀਆਂ ਦੀ ਸਹਿ ਵਿੱਦਿਅਕ ਮੁਕਾਬਲਿਆਂ ’ਚ 4 ਤਗਮੇ ਹਾਸਲ ਕਰਕੇ ਝੰਡੀ ਰਹੀ । ਸਕੂਲ ਦੀ ਵਿਦਿਆਰਥਣ ਅਸ਼ਮੀਤਾ ਠਾਕੁਰ ਨੇ ਸਲੋਗਨ, ਸੁਮਿਤ ਚੌਧਰੀ ਨੇ ਸੁੰਦਰ ਲਿਖਾਈ ਅਤੇ ਅਕਸ਼ਿਤਾ ਨੇ ਪੋਸਟਰ ਮੇਕਿੰਗ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਲੇਖ ਰਚਨਾ ਮੁਕਾਬਲੇ ’ਚ ਅੰਜਲੀ ਨੇ ਦੂਜਾ ਸਥਾਨ ਹਾਸਲ ਕੀਤਾ। ਓਵਰਆਲ ਟਰਾਫ਼ੀ ’ਤੇ ਸੈਂਟਰ ਬਹਿ ਖੁਸ਼ਾਲਾ ਨੇ ਕਬਜ਼ਾ ਕੀਤਾ। ਮੁੱਖ ਅਧਿਆਪਕ ਜਸਵੀਰ ਸਿੰਘ ਨੇ ਵਿਦਿਆਰਥੀਆਂ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਮਿਹਨਤੀ ਅਧਿਆਪਕ ਚਮਨ ਲਾਲ ਤੇ ਸਰੋਜ ਕੁਮਾਰੀ, ਕੁੱਕ ਬਬਲੀ ਅਤੇ ਊਸ਼ਾ ਦੇਵੀ ਅਤੇ ਬੱਚਿਆਂ ਦੀ ਮਿਹਨਤ ਨੂੰ ਦਿੱਤਾ।