ਗੜ੍ਹਦੀਵਾਲ, 30 ਜੁਲਾਈ (ਮਲਹੋਤਰਾ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਯੂਥ ਵਿੰਗ ਦਾ ਦਫ਼ਤਰ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਚੌਧਰੀ ਮਹੱਲਾ ਗੜਦੀਵਾਲਾ ਵਿਖੇ ਖੋਲ੍ਹਿਆ ਗਿਆ, ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਰਾਜਾ ਗਿੱਲ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਦਫਤਰ ਵਿੱਚ ਜ਼ਿਲ੍ਹਾ ਯੂਥ ਵਿੰਗ ਨਾਲ ਜੁੜੇ ਤੇ ਜੁੜਨ ਵਾਲੇ ਨੌਜਵਾਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਉਥੇ ਕੰਢੀ ਦੇ ਇਲਾਕੇ ਦੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵੱਡਾ ਹੋਣ ਕਰਕੇ ਲੋਕਾਂ ਨੂੰ ਟਾਂਡਾ ਵਿਖੇ ਜਾਣ ਦੀ ਔਖ ਹੁੰਦੀ ਸੀ, ਹੁਣ ਬਹੁਤ ਘੱਟ ਸਮੇਂ ਵਿਚ ਇਕ ਦੋ ਦਿਨ ਨਿਰਧਾਰਤ ਕੀਤੇ ਜਾਣਗੇ। ਜਿਨ੍ਹਾਂ ਦਿਨਾਂ ਚ ਉਹ ਖੁਦ ਦਫਤਰ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਾ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਗੜ੍ਹਦੀਵਾਲਾ ਚ ਵੱਡੇ ਪੱਧਰ ਦਾ ਖੇਡ ਸਟੇਡੀਅਮ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਹਲਕਾ ਵਿਧਾਇਕ ਤੇ ਪਾਰਟੀ ਵੱਲੋਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਜਲਦੀ ਹੀ ਖੇਡ ਸਟੇਡੀਅਮ ਦਾ ਤੋਹਫਾ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਦਫਤਰ ਦੇ ਦਰਵਾਜ਼ੇ ਹਰ ਇੱਕ ਲਈ ਖੁੱਲ੍ਹੇ ਹਨ, ਨੌਜਵਾਨ ਕਿਸੇ ਵੀ ਪਾਰਟੀ ਨਾਲ ਸਬੰਧ ਹੋਣ ਬਿਨਾਂ ਕੋਈ ਵਿਤਕਰਾ ਕੀਤੇ ਸਭ ਨੂੰ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਰਮਜੀਤ ਕੌਰ, ਜ਼ਿਲਾ ਪ੍ਰਧਾਨ ਦਿਹਾਤੀ ਗੁਰਬਿੰਦਰ ਸਿੰਘ ਪਾਬਲਾ, ਜ਼ਿਲ੍ਹਾ ਹੁਸ਼ਿਆਰਪੁਰ ਸੈਕਟਰੀ ਜਸਪਾਲ ਸਿੰਘ ਚੇਚੀ, ਸੀਨੀਅਰ ਆਪ ਆਗੂ ਗੁਰਮੀਤ ਸਿੰਘ ਔਲਖ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਗੜਦੀਵਾਲਾ, ਲਵਦੀਪ ਧੂਤ, ਈ.ਓ. ਨਗਰ ਕੌਂਸਲ ਸਿਮਰਨ ਢੀਂਡਸਾ, ਕੌਂਸਲਰ ਚੌਧਰੀ, ਪਰਮਜੀਤ ਕੌਰ ਸਾਬਕਾ ਕੌਂਸਲਰ, ਰਾਜੂ ਗੁਪਤਾ, ਸੁਖਵਿੰਦਰ ਕਾਲਕੱਟ, ਸਾਬਕਾ ਕੌਂਸਲ ਕਮਲੇਸ਼ ਰਾਣੋ, ਮਮਤਾ, ਕੁਲਦੀਪ ਸਿੰਘ ਮਿੰਟੂ, ਜਸਵਿੰਦਰ ਬਿੰਦੀ, ਨਿਸ਼ਾਨ ਸਿੰਘ, ਲਖਵਿੰਦਰ ਲੱਕੀ, ਹਰਜੀਤ ਭਾਟੀਆ, ਰੂਪ ਲਾਲ ਜੱਗੀ ਐਮ.ਸੀ, ਕੈਪ. ਤਰਸੇਮ ਸਿੰਘ, ਡਾ. ਜੌਹਲ, ਜਸਪਾਲ ਕਾਰੀ, ਕਰਮਬੀਰ, ਨਵੀ, ਅਵਤਾਰ ਜੇ.ਈ, ਮੇਜਰ ਕੋਈ, ਸਰਕਲ ਇੰਚਾਰਜ ਟਾਂਡਾ ਪਰਮਜੀਤ ਸਿੰਘ ਸੈਣੀ ਗਿੱਲ, ਕਰਨ ਸਵਾਜਪੁਰ ਆਦਿ ਹਾਜ਼ਰ ਸਨ।