ਗੜ੍ਹਦੀਵਾਲ, 29 ਜੁਲਾਈ (ਮਲਹੋਤਰਾ)- ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿੱਚ ਲੱਗੇ ਧਰਨੇ ਦੇ 66ਵੇਂ ਦਿਨ ਵੀ ਕਿਸਾਨਾਂ ਵੱਲੋਂ ਵਿਭਾਗ ਅਤੇ ਸਰਕਾਰ ਖਿਲਾਫ ਜੰਮ ਕਰ ਨਾਅਰੇਵਾਜੀ ਕੀਤੀ ਗਈ। ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫ਼ੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਦੋਆਬਾ ਕਿਸਾਨ ਕਮੇਟੀ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ, ਨਵੀਂ ਅਟਵਾਲ ਸਮੇਤ ਕਈ ਜਥੇਬੰਦੀਆਂ ਦੇ ਸਹਿਯੋਗ ਨਾਲ ਨਹਿਰ ਦੇ ਹੇਠਲੇ ਹਿੱਸੇ ’ਚ ਤਰਪਾਲ ਤੇ ਕੰਕਰੀਟ ਲੈਂਟਰ ਪਾਕੇ ਪੱਕੀ ਕਰਨ ਦੇ ਵਿਰੋਧ ’ਚ ਮਸਤੀਵਾਲ ਵਿਖੇ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਜੇਕਰ ਨਹਿਰ ਨੂੰ
ਇਸ ਤਰ੍ਹਾਂ ਪੱਕੀ ਕੀਤਾ ਗਿਆ ਤਾਂ ਪਾਣੀ ਧਰਤੀ ਵਿੱਚ ਨਹੀਂ ਰਚੇਗਾ ਜਿਸ ਨਾਲ ਪਾਣੀ ਲੈਵਲ ਡੂੰਘਾ ਹੋ ਜਾਵੇਗਾ। ਜਿਸਦੇ ਸਿੱਟੇ ਵਜੋਂ ਜਿਵੇਂ ਨਲਕੇ ਬੰਦ ਹੋਏ ਤੇ ਕੁਝ ਮੋਟਰਾਂ ਦੇ ਬੋਰ ਡੂੰਘੇ ਹੋਏ, ਹੌਲੀ ਹੌਲੀ ਚੱਲ ਰਹੀਆਂ ਬਾਕੀ ਮੋਟਰਾਂ ਵੀ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਕੇ ਪੀਣ ਵਾਲੇ ਪਾਣੀ ਲਈ ਤਰਸਣਾ ਪਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਇਸ ਸੰਘਰਸ਼ ਨੂੰ ਕਮਜੋਰ
ਕਰਨ ਲਈ ਜੋ ਚਾਲਾ ਚੱਲ ਕੇ ਪਿੰਡਾਂ ’ਚ ਭੰਡੀ ਪ੍ਰਚਾਰ ਕਰ ਰਿਹਾ ਹੈ ਉਸਨੂੰ ਲੋਕ ਭਲੀ ਭਾਂਤ ਸਮਝਦੇ ਹਨ । ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਪਿੰਡਾਂ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਅਤੇ ਜਥੇਬੰਦੀਆਂ ਵੱਲੋਂ ਲੋਕਾਂ ਦੇ ਹਿੱਤਾਂ ਲਈ ਰੱਖੀਆਂ ਹੱਕੀ ਮੰਗਾਂ ਦਾ ਹੱਲ ਕਰਨ
’ਚ ਦੇਰੀ ਨਾ ਕਰੇ ਨਹੀਂ ਤਾਂ ਮਜਬੂਰਨ ਸੰਘਰਸ਼ ਤਿੱਖਾ ਕਰ ਦਿੱਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਇਹ ਪੱਕੇ ਮੋਰਚੇ ਦਾ ਧਰਨਾ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਮੁੱਖ ਮੰਗ ਨਹਿਰ ਦੇ ਹੇਠਲੇ ਹਿੱਸੇ ਨੂੰ ਕੱਚਾ ਰੱਖਣ ਸਮੇਤ ਗਊ ਘਾਟ ਬਣਾਉਣ, ਨਹਿਰ ਦੀ ਰੇਲਿੰਗ ਲਗਾਉਣ, ਖੁੱਲ੍ਹੇ ਪੁਲ ਬਨਾਉਣ, ਲਿਫਟਿੰਗ ਸਿੰਚਾਈ ਸਹੂਲਤਾਂ, ਪਾਣੀ ਦੇ ਮੋਘੇ ਵੱਡੇ ਕਰਨਾ ਆਦਿ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਮੌਕੇ ਨਵੀ ਅਟਵਾਲ, ਸਾਬਕਾ ਸਰਪੰਚ ਕੁਲਦੀਪ ਸਿੰਘ, ਕਰਨੈਲ ਸਿੰਘ, ਸਰਪੰਚ ਕਸ਼ਮੀਰ ਸਿੰਘ ਮਸਤੀਵਾਲ, ਮਾਸਟਰ ਹਰਦੀਪ ਸਿੰਘ, ਬਾਪੂ ਚੰਡੀਗੜੀਆ, ਮਾਸਟਰ ਗੁਰਚਰਨ ਸਿੰਘ ਕਾਲਰਾ, ਬਾਪੂ ਅਜੀਤ ਸਿੰਘ, ਪੂਰਨ ਸਿੰਘ, ਰਮੇਸ਼ ਕੁਮਾਰ, ਗੁਰਦਿਆਲ ਸਿੰਘ, ਉਕਾਂਰ ਸਿੰਘ, ਰਾਮ ਲਾਲ, ਪ੍ਰੇਮ ਚੰਦ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ, ਜਸਵੰਤ ਸਿੰਘ, ਲੱਖਾ ਸਿੰਘ, ਸੁਰਜੀਤ ਸਿੰਘ, ਬਲੀ ਸਿੰਘ, ਕੁਲਵੀਰ ਸਿੰਘ, ਕਮਲਜੀਤ ਸਿੰਘ, ਭੁਪਿੰਦਰ ਸਿੰਘ, ਨੰਦ ਪ੍ਰਕਾਸ਼, ਰਣਜੀਤ ਸਿੰਘ, ਦਾਰਾ ਸਿੰਘ, ਸੁਰਿੰਦਰ ਸਿੰਘ, ਗੁਲਜਾਰ ਸਿੰਘ, ਤਾਰਾ ਚੰਦ,
ਗੁਰਬਖਸ਼ ਸਿੰਘ, ਕਮਲਜੀਤ ਕੌਰ, ਜਸਵੀਰ ਕੌਰ, ਗੁਰਬਖਸ਼ ਕੌਰ, ਸਵਰਨੋ ਦੇਵੀ, ਬਚਨੋ ਦੇਵੀ, ਸੰਤੋਸ਼ ਕੁਮਾਰੀ, ਤਿ੍ਰਪਤਾ ਦੇਵੀ, ਕਿ੍ਰਸ਼ਨਾ ਦੇਵੀ ਆਦਿ ਹਾਜ਼ਰ ਸਨ।