ਗੜ੍ਹਦੀਵਾਲ, 29 ਜੁਲਾਈ (ਮਲਹੋਤਰਾ)- ਗੁਰਦੁਆਰਾ ਸਿੰਘ ਸਭਾ ਬਾਹਗਾ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ । ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਮਾਸਟਰ ਇਕਬਾਲ ਸਿੰਘ ਬਾਹਗਾ ਜੀ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਭਾਈ ਪਰਗਟ ਸਿੰਘ ਜੀ ਨੇ ਵੀ ਇੱਕ ਸ਼ਬਦ ਦੁਆਰਾ ਹਾਜ਼ਰੀ ਲਗਵਾਈ। ਇਸ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਦਾਰ ਚੈਨ ਸਿੰਘ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਅਖੀਰ ਵਿਚ ਖੀਰ ਅਤੇ ਪੂੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਚੈਨ ਸਿੰਘ, ਕੈਸ਼ੀਅਰ ਸਰਦਾਰ ਸਮਿੱਤਰ ਸਿੰਘ, ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ, ਮਾਸਟਰ ਇਕਬਾਲ ਸਿੰਘ, ਮਾਸਟਰ ਉਂਕਾਰ ਸਿੰਘ, ਕੁਲਵੰਤ ਸਿੰਘ, ਗਿਆਨੀ ਹਰਭਜਨ ਸਿੰਘ, ਬਚਿੱਤਰ ਸਿੰਘ, ਮਾਸਟਰ ਸਾਧੂ ਸਿੰਘ, ਪਰਗਟ ਸਿੰਘ, ਅਮਨਦੀਪ ਸਿੰਘ ਬੰਟੀ, ਸੋਢੀ, ਅਵਤਾਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।