ਤਲਵਾੜਾ, 29 ਜੁਲਾਈ (ਬਲਦੇਵ ਰਾਜ ਟੋਹਲੂ)- ਹਲਕਾ ਦਸੂਹਾ ਦੇ ਨਵ-ਨਿਯੁਕਤ ਐੱਸ.ਡੀ.ਐੱਮ. ਸ਼੍ਰੀ ਹਰਬੰਸ ਸਿੰਘ ਜੀ ਨੂੰ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਦਸੂਹਾ ਦੇ ਇੰਚਾਰਜ ਸ੍ਰੀ ਰਘੁਨਾਥ ਸਿੰਘ ਰਾਣਾ ਜੀ ਨੇ ਨੁਮਾਇੰਦਿਆਂ ਸਮੇਤ ਸਨਮਾਨਿਤ ਕੀਤਾ। ਉਨ੍ਹਾਂ ਨੇ ਐੱਸ.ਡੀ.ਐੱਮ. ਸਾਹਿਬ ਨੂੰ ਦਸੂਹਾ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਐੱਸ.ਡੀ.ਐੱਮ. ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਜੋ ਵੀ ਇਲਾਕੇ ਦੀਆਂ ਸਮੱਸਿਆਵਾਂ ਤੁਹਾਡੇ ਧਿਆਨ ਵਿੱਚ ਹਨ, ਉਨ੍ਹਾਂ ਬਾਰੇ ਤੁਸੀ ਸਾਨੂੰ ਸੰਪਰਕ ਕਰ ਸਕਦੇ ਹੋ ਅਤੇ ਸਮੱਸਿਆਵਾਂ ਦਾ ਸੁਝਾਵ-ਪੂਰਵਕ ਹੱਲ ਕੀਤਾ ਜਾਵੇਗਾ। ਐੱਸ.ਡੀ.ਐੱਮ. ਸਾਹਿਬ ਤੋਂ ਮਿਲੇ ਆਸ਼ਵਾਸਨ ਅਤੇ ਲੋਕ ਭਲਾਈ ਵਾਸਤੇ ਉਨ੍ਹਾਂ ਦੇ ਵਿਚਾਰ ਸੁਣ ਕੇ ਸਾਰੇ ਬੀ.ਜੇ.ਪੀ. ਕਾਰਜਕਰਤਾਵਾਂ ਨੂੰ ਬੜੀ ਹੀ ਸੰਤੁਸ਼ਟੀ ਮਹਿਸੂਸ ਹੋਈ। ਇਸ ਸਮੇਂ ਰਘੁਨਾਥ ਸਿੰਘ ਰਾਣਾ ਜੀ ਦੇ ਨਾਲ ਐਡਵੋਕੇਟ ਸੁੱਭ ਸਰੋਚ, ਅਮੋਲਕ ਸਿੰਘ ਹੁੰਦਲ ਸਾਬਕਾ ਬਲਾਕ ਸੰਮਤੀ ਮੈਂਬਰ, ਅਰੁਣ ਸ਼ਰਮਾ ਜੀ ਜ਼ਿਲ੍ਹਾ ਮੀਡੀਆ ਅਤੇ ਸੋਸ਼ਲ ਮੀਡੀਆ ਪ੍ਰਭਾਰੀ, ਦਲਜੀਤ ਸਿੰਘ ਜੀਤੂ ਜ਼ਿਲ੍ਹਾ ਮੀਤ ਪ੍ਰਧਾਨ, ਵਿਵੇਕ ਸਿੰਘ ਰਿੰਕਾ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜਲੰਧਰ, ਜਸਵੰਤ ਸਿੰਘ ਪੱਪੂ ਸਾਬਕਾ ਐੱਮ ਸੀ, ਬੱਬੀ ਡੋਗਰਾ ਸਾਬਕਾ ਐਮ ਸੀ, ਬਲਦੇਵ ਕ੍ਰਿਸ਼ਨ ਘੋਨਾ ਮੰਡਲ ਪ੍ਰਧਾਨ ਓ.ਬੀ.ਸੀ. ਸੈੱਲ, ਅਜੇ ਕੁਮਾਰ ਭੰਬੋਤਾੜ, ਉਂਕਾਰ ਸਿੰਘ ਬਾਜਾ ਚੱਕ, ਰਮਨ ਕੁਮਾਰ ਪੰਡੋਰੀ ਆਦਿ ਹਾਜ਼ਰ ਸਨ।